ਪੱਤਰ ਪ੍ਰੇਰਕ
ਟੋਹਾਣਾ, 11 ਜੂਨ
ਕਸਬਾ ਹਾਂਸੀ ਦੀ ਸੁਲਤਾਨਪੁਰ ਰੋਡ ਤੋਂ ਮਰੂਤੀ ਕਾਰ ’ਚੋ ਪੁਲੀਸ ਨੇ 112 ਕਿਲੋ ਗਾਂਜਾ ਬਰਾਮਦ ਕਰ ਕੇ ਦੋ ਤਸਕਰਾਂ ਨੂੰ ਕਾਬੂ ਕਰ ਲਿਆ, ਜਦੋਂ ਕਿ ਕਾਰ ਦਾ ਚਾਲਕ ਕਾਰ ਛੱਡ ਕੇ ਫ਼ਰਾਰ ਹੋ ਗਿਆ। ਤਸਕਰ ਗਾਂਜੇ ਦੀ ਖੇਪ ਲੈ ਕੇ ਆ ਰਹੇ ਸਨ ਤੇ ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਭਾਲ ਕਰ ਰਹੀਆਂ ਸਨ।
ਹਿਸਾਰ ਸੀਮਾ ਵਿੱਖ ਦਾਖਲ ਹੁੰਦੇ ਹੀ ਤਸਕਰ ਟੋਹਾਣਾ ਜਾਣ ਵਾਲਾ ਰੂਟ ਬਦਲ ਕੇ ਹਾਂਸੀ ਵੱਧ ਗਏ ਤੇ ਹਿਸਾਰ ਪੁਲੀਸ ਨੇ ਪਿੱਛਾ ਕਰਦੇ ਹੋਏ ਸੁਲਤਾਨਪੁਰ ਰੋਡ ’ਤੇ ਕਾਬੂ ਕਰ ਲਿਆ। ਪੁਲੀਸ ਨੇ ਪਿੰਡ ਪਾਲੀ ਦਾ ਸੋਨੂੰ ਤੇ ਪਿੰਡ ਚੈਨੰਤ ਦੇ ਸਚਿਨ ਨੂੰ ਕਾਬੂ ਕੀਤਾ ਹੈ ਤੇ ਪਿੰਡ ਕੰਵਾਰੀ ਦਾ ਸਚਿਨ ਫ਼ਰਾਰ ਹੋਣ ’ਚ ਸਫ਼ਲ ਰਿਹਾ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਅਰੰਭੀ ਹੈ।