ਅਧਿਆਪਕ ਤੇ ਬਲੈਕ ਬੋਰਡ ਦਾ ਟੁੱਟਦਾ ਰਿਸ਼ਤਾ

ਅਧਿਆਪਕ ਤੇ ਬਲੈਕ ਬੋਰਡ ਦਾ ਟੁੱਟਦਾ ਰਿਸ਼ਤਾ

ਅਸ਼ੀਸ਼ ਬਜਾਜ

ਭਾਰਤ ਦੇ ਗਿਆਰ੍ਹਵੇਂ ਰਾਸ਼ਟਰਪਤੀ ਡਾਕਟਰ ਏਪੀਜੇ ਅਬਦੁਲ ਕਲਾਮ ਨੇ ਬਹੁਤ ਹੀ ਸੋਹਣੇ ਸ਼ਬਦ ਕਹੇ ਸਨ ‘ਭਾਵੇਂ ਕਾਲਾ ਰੰਗ ਭਾਵਨਾਤਮਕ ਤੌਰ ’ਤੇ ਬੁਰਾ ਹੁੰਦਾ ਹੈ, ਪਰ ਇੱਕ ਬਲੈਕ (ਕਾਲਾ) ਬੋਰਡ ਕਿਸੇ ਵਿਦਿਆਰਥੀ ਦੀ ਜ਼ਿੰਦਗੀ ਨੂੰ ਰੋਸ਼ਨਾ ਦਿੰਦਾ ਹੈ’।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਅਧਿਆਪਕ ਵੱਲੋਂ ਜਮਾਤ ਵਿੱਚ ਵਰਤਿਆ ਗਿਆ ਬਲੈਕ ਬੋਰਡ ਉਸ ਉੱਤੇ ਲਿਖੇ ਗਏ ਸ਼ਬਦ ,ਉਸ ਉੱਤੇ ਬਣਾਏ ਗਏ ਕਾਲਪਨਿਕ ਚਿੱਤਰ ਆਦਿ ਹਰ ਇੱਕ ਵਿਦਿਆਰਥੀ ਦੇ ਜ਼ਹਿਨ ਵਿੱਚ ਹਮੇਸ਼ਾ ਲਈ ਵੱਸ ਜਾਂਦੇ ਹਨ। ਜਮਾਤ ਵਿੱਚ ਵਰਤਿਆ ਜਾਣ ਵਾਲਾ ਇਹ ਸਭ ਤੋਂ ਵਧੀਆ, ਸਸਤਾ ਅਤੇ ਪ੍ਰਭਾਵਸ਼ਾਲੀ ਸਾਧਨ ਹੈ, ਜੋ ਕਿ ਕਿਸੇ ਵਿਦਿਆਰਥੀ ਲਈ ਵਿਚਾਰਾਂ ਨੂੰ ਸਮਝਣ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਜਿਸ ਕਾਰਨ ਕਿਸੇ ਅਧਿਆਪਕ ਲਈ ਇਸ ਦੀ ਵਰਤੋਂ ਲਾਜ਼ਮੀ ਹੋ ਜਾਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੇ ਪੜ੍ਹਨ ਪੜ੍ਹਾਉਣ ਦੇ ਆਦਾਨ ਪ੍ਰਦਾਨ ਵਿੱਚ ਹਰ ਇੱਕ ਵਿਦਿਆਰਥੀ ਪੰਜ ਪੜਾਵਾਂ ’ਚੋਂ ਹੋ ਕੇ ਲੰਘਦਾ ਹੈ ਜੋ ਕਿ ਪੜਨਾ, ਲਿਖਣਾ, ਸਮਝਣਾ, ਕਰਨਾ ਅਤੇ ਪ੍ਰਸ਼ਨ ਪੁੱਛਣਾਂ ਹਨ। ਕਿਸੇ ਵਿਸ਼ੇ ਵਿੱਚ ਕੁਸ਼ਲਤਾ ਪ੍ਰਾਪਤ ਕਰਨ ਲਈ ਹਰ ਇੱਕ ਵਿਦਿਆਰਥੀ ਦਾ ਇਨ੍ਹਾਂ ਪੰਜ ਪੜਾਵਾਂ ਵਿਚੋਂ ਲੰਘਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਪਰ ਅੱਜ 21ਵੀਂ ਸਦੀ ਦੇ ਯੁੱਗ ਵਿੱਚ ਬਲੈਕ ਬੋਰਡ ਦੀ ਅਹਿਮੀਅਤ, ਵਰਤੋਂ ਅਤੇ ਰੁਝਾਨ ਘੱਟਦਾ ਜਾ ਰਿਹਾ ਹੈ। ਅੱਜ ਦੇ ਇਸ ਯੁੱਗ ਵਿੱਚ ਮੋਬਾਈਲ, ਕੰਪਿਊਟਰ, ਟੀਵੀ, ਪ੍ਰਾਜੈਕਟਰ ਆਦਿ ਨੇ ਇਸ ਦੀ ਵਰਤੋਂ ’ਤੇ ਕਾਫੀ ਮਾੜਾ ਪ੍ਰਭਾਵ ਪਾਇਆ ਹੈ ਅਤੇ ਇਸ ਦੇ ਬੜੇ ਹੀ ਭਿਆਨਕ ਸਿੱਟੇ ਵਿਖਾਈ ਵੀ ਦੇ ਰਹੇ ਹਨ। ਅੱਜ-ਕੱਲ੍ਹ ਆਮ ਵੇਖਣ ਨੂੰ ਮਿਲ ਰਿਹਾ ਹੈ ਕਿ ਅਧਿਆਪਕ ਜਦੋਂ ਵਿਦਿਆਰਥੀਆਂ ਨੂੰ ਜਮਾਤ ਵਿੱਚ ਪੜ੍ਹਾਉਣ ਲਈ ਕੋਈ ਪ੍ਰਾਜੈਕਟਰ ਜਾਂ ਮੋਬਾਈਲ ਦਾ ਸਹਾਰਾ ਲੈਂਦਾ ਹੈ ਤਾਂ ਇਸ ਨਾਲ ਵਿਦਿਆਰਥੀਆਂ ਦੇ ਸਮਝਣ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀ ਇਸ ਸਾਧਨ ਦੀ ਵਰਤੋਂ ਨਾਲ ਉਸ ਵਿਸ਼ੇ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਪਾਉਂਦੇ ਅਤੇ ਨਾ ਹੀ ਅਧਿਆਪਕ ਨੂੰ ਕੁੱਝ ਪੁੱਛ ਸਕਦੇ ਹਨ। ਅਜਿਹੇ ਵਿਦਿਆਰਥੀ ਜਮਾਤ ਵਿੱਚ ਆਪਣੇ-ਆਪ ਨੂੰ ਅਣਗੋਲਿਆਂ ਮਹਿਸੂਸ ਕਰਦੇ ਹਨ ਕਿਉਂਕਿ ਕਿਸੇ ਵਿਦਿਆਰਥੀ ਨੂੰ ਪੜ੍ਹਾਉਣ ਸਮੇਂ ਉਸ ਦੇ ਮਨ ਵਿੱਚ ਪੈਦਾ ਹੋਏ ਵਿਚਾਰਾਂ ਤੂੰ ਸੁਣਨਾ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਏ ਪ੍ਰਸ਼ਨਾਂ ਦੇ ਜਵਾਬ ਉਸੇ ਸਮੇਂ ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ । ਇਲੈਕਟ੍ਰਾਨਿਕ ਵਸਤੂਆਂ ਦੇ ਪ੍ਰਯੋਗ ਨਾਲ ਪੜ੍ਹਾਉਣ ਸਮੇਂ ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣਾ ਸੰਭਵ ਨਹੀਂ ਹੁੰਦਾ, ਜਿਸ ਕਾਰਨ ਵਿਦਿਆਰਥੀਆਂ ਦੇ ਮਨ ਵਿੱਚ ਪੈਦਾ ਹੋਏ ਪ੍ਰਸ਼ਨ, ਉਨ੍ਹਾਂ ਦੇ ਮਨ ਵਿੱਚ ਹੀ ਵਿੱਚ ਦੱਬ ਕੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦਾ ਮਨੋਬਲ ਡਿੱਗ ਜਾਂਦਾ ਹੈ। ਦੂਜੇ ਪਾਸੇ ਬਲੈਕ ਬੋਰਡ ਦੀ ਵਰਤੋਂ ਕਰ ਕੇ ਪੜ੍ਹਾਉਣ ਵਾਲਾ ਅਧਿਆਪਕ ਵਿਦਿਆਰਥੀਆਂ ਨਾਲ ਭਾਵਨਾਤਮਕ ਤੌਰ ’ਤੇ ਜੁੜਿਆ ਹੁੰਦਾ ਹੈ ਕਿਉਂਕਿ ਉਹ ਇੱਕ ਅਜਿਹਾ ਸਾਧਨ ਹੈ, ਜਿਸ ਨਾਲ ਵਿਦਿਆਰਥੀ ਸਹਿਜੇ ਹੀ ਅਧਿਆਪਕ ਨਾਲ ਜੁੜ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਪ੍ਰਸ਼ਨਾਂ, ਉਨ੍ਹਾਂ ਦੇ ਵਿਚਾਰ ਵੀ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਨੂੰ ਢੁੱਕਵੇਂ ਜਵਾਬ ਵੀ ਉਸੇ ਸਮੇਂ ਦੇ ਦਿੰਦਾ ਹੈ, ਜਿਸ ਨਾਲ ਵਿਦਿਆਰਥੀ ਅਤੇ ਅਧਿਆਪਕ ਦੋਨਾਂ ਨੂੰ ਇੱਕ ਅਜੀਬ ਤਰ੍ਹਾਂ ਦਾ ਆਨੰਦ ਮਹਿਸੂਸ ਹੁੰਦਾ ਹੈ। ਅੱਜ ਕੱਲ ਦੀਆਂ ਸਰਕਾਰਾਂ ਨੂੰ, ਪ੍ਰਾਈਵੇਟ ਸਕੂਲਾਂ, ਕਾਲਜਾਂ ਦੀਆਂ ਮੈਨੇਜਮੇਂਟ ਕਮੇਟੀਆਂ ਨੂੰ ਵੀ ਇਸ ਗੱਲ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਵਿਦਿਆਰਥੀਆਂ ਲਈ ਅਧਿਆਪਕਾਂ ਵੱਲੋਂ ਇਲੈਕਟ੍ਰੋਨਿਕ ਤਕਨੀਕ ਦੀ ਵਰਤੋਂ ਘੱਟ ਕੀਤੀ ਜਾਵੇ ਕਿਉਂਕਿ ਅਧਿਆਪਕ ਅਤੇ ਬਲੈਕ ਬੋਰਡ ਦਾ ਰਿਸ਼ਤਾ ਬਹੁਤ ਹੀ ਪੁਰਾਣਾ, ਗੂੜ੍ਹਾ ਅਤੇ ਮਹੱਤਵਪੂਰਨ ਹੈ, ਕਿਉਂਕਿ ਅਧਿਆਪਕ ਆਪਣੇ ਆਪ ਵਿੱਚ ਇੱਕ ਸੰਪੂਰਨ ਸੰਸਥਾ ਹੁੰਦੀ ਹੈ, ਉਨ੍ਹਾਂ ਨੂੰ ਆਪਣਾ ਪਾਠਕ੍ਰਮ ਪੜ੍ਹਾਉਣ ਲਈ ਕਿਸੇ ਬਨਾਵਟੀ ਇਲੈਕਟ੍ਰੋਨਿਕ ਵਸਤੂ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਲੈਕਟ੍ਰੋਨਿਕ ਵਸਤੂਆਂ ਦੀ ਸਹਾਇਤਾ ਨਾਲ ਪੜ੍ਹਾਇਆ ਜਾਣ ਵਾਲਾ ਪਾਠਕ੍ਰਮ ਵਿਦਿਆਰਥੀ ਦੇ ਦਿਮਾਗ ’ਤੇ ਬਹੁਤ ਹੀ ਘੱਟ ਅਸਰ ਕਰਦਾ ਹੈ ਅਤੇ ਯਾਦ ਰੱਖਣ ਵਿੱਚ ਅਸਹਾਈ ਸਿੱਧ ਹੁੰਦਾ ਹੈ, ਜਦੋਂ ਕਿ ਬਲੈਕ ਬੋਰਡ ’ਤੇ ਲਿਖ ਕੇ ਪੜ੍ਹਾਇਆ ਜਾਣ ਵਾਲਾ ਸਬਕ ਵਿਦਿਆਰਥੀਆਂ ਦੇ ਦਿਮਾਗ ਵਿੱਚ ਜ਼ਿਆਦਾ ਅਸਰ ਰੱਖਦਾ ਹੈ ਅਤੇ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਅੱਜ ਕੱਲ੍ਹ ਲੋਕਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਵਿਖਾਵੇ ਵਾਲੇ ਪੜ੍ਹਾਉਣ ਦੇ ਸਾਧਨਾਂ ਤੋਂ ਬਚ ਕੇ ਆਪਣੇ ਬੱਚਿਆਂ ਨੂੰ ਪੁਰਾਣੇ ਢੰਗ ਨਾਲ ਹੀ ਪੜ੍ਹਾਇਆ ਜਾਵੇ ਜੋ ਕਿ ਵਧੇਰੇ ਪ੍ਰਭਾਵਸ਼ਾਲੀ, ਅਸਰਦਾਇਕ ਅਤੇ ਵਧੇਰੇ ਢੁੱਕਵੇਂ ਹਨ।
ਸੰਪਰਕ: 9872656002

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All