ਸਿਹਤ ਸੰਭਾਲ

ਟੀਬੀ, ਏਡਜ਼ ਅਤੇ ਇਮੀਊਨਿਟੀ

ਟੀਬੀ, ਏਡਜ਼ ਅਤੇ ਇਮੀਊਨਿਟੀ

ਡਾ. ਸ਼ਿਆਮ ਸੁੰਦਰ ਦੀਪਤੀ

ਇਨ੍ਹਾਂ ਕੁਝ ਕੁ ਮਹੀਨਿਆਂ ਵਿਚ ਇਮੀਊਨਿਟੀ ਲਫਜ਼ ਨੂੰ ਲੋਕਾਂ ਵੱਲੋਂ ਕਾਫ਼ੀ ਮਾਨਤਾ ਮਿਲੀ ਹੈ। ਉਂਜ, ਇਹ ਲਫਜ਼ ਅਤੇ ਇਸ ਪਿੱਛੇ ਛੁਪੀ ਸੱਚਾਈ ਇੰਨੀ ਮਹੱਤਵਪੂਰਨ ਹੈ ਕਿ ਇਹ ਸਾਰੇ ਲੋਕਾਂ ਦੀ ਜ਼ੁਬਾਨ ਅਤੇ ਵਿਵਹਾਰ ਵਿਚ, ਹਰ ਵੇਲੇ ਰਹਿਣੀ ਚਾਹੀਦੀ ਹੈ। ਇਹ ਗੱਲ ਹੋਰ ਕਿ ਬਾਜ਼ਾਰ ਦੀ ਆਪਣੀ ਫਿਤਰਤ ਹੁੰਦੀ ਹੈ ਤੇ ਉਸ ਮੁਤਾਬਕ ਮੁਨਾਫ਼ਾ ਵੀ ਕਮਾਉਂਦਾ ਹੈ ਤੇ ਇਸੇ ਤਰ੍ਹਾਂ ਬਹੁਗਿਣਤੀ ਲੋਕਾਂ ਵਿਚ ਲਫਜ਼ਾਂ ਦੀ ਵਰਤੋਂ ਪਿੱਛੋਂ ਫੈਸ਼ਨ ਹੁੰਦਾ ਹੈ ਜਾਂ ਆਪਣੀ ਕਾਬਲੀਅਤ ਦਰਸਾਉਣ ਦਾ ਜ਼ਰੀਆ। ਹੁਣ ਵੀ ਇਮੀਊਨਿਟੀ ਬਾਰੇ ਜਾਣਨ ਵਾਲਿਆਂ ਨੂੰ ਜੋ ਪੁੱਛੋਂਗੇ ਤਾਂ ਕਹਿ ਦੇਣਗੇ ਕਰੋਨਾ ਤੋਂ ਬਚਾਉਂਦਾ ਹੈ ਜੇ ਹੋਰ ਅੱਗੇ ਪੁੱਛੋਂਗੇ ਕਿ ਕਿਵੇਂ ਤਾਂ ਖਾਮੋਸ਼ੀ ਤੇ ਕਰਨਾ ਕੀ ਹੈ ਬਾਰੇ, ਇਕ ਪੂਰੀ ਲਿਸਟ ਤੁਹਾਡੇ ਹੱਥ ਫੜਾ ਦੇਣਗੇ, ਜਿਸ ਵਿਚ ਹਲਦੀ, ਕਾਲੀ ਮਿਰਚ ਵਰਗੇ ਮਸਾਲਿਆਂ ਤੋਂ ਲੈ ਕੇ ਦਾਲ ਚੀਨੀ, ਮੁਲੱਠੀ ਸ਼ਾਮਲ ਹੋਵੇਗੀ। ਕਿੰਨੀ ਖਾਣੀ ਹੈ, ਕਿਵੇਂ ਅਤੇ ਕਿੰਨੇ ਦਿਨ ਵਰਤਨੀ ਹੈ, ਬਾਰੇ ਫਿਰ ਕੋਈ ਗਿਆਨ ਨਹੀਂ ਹੈ। ਇਸੇ ਲਿਸਟ ਵਿਚ ਇਕ ਨਾਂ ਹਰ ਇਕ ਨੂੰ ਪਤਾ ਹੈ ਤਾਂ ਉਹ ਹੈ ਵਿਟਾਮਿਨ-ਸੀ। ਗਿਆਨ ਦੀ ਸੀਮਾ ਦਾ ਪਤਾ ਉਦੋਂ ਚਲਦਾ ਹੈ ਜਦੋਂ ਨਿੰਬੂ ਦੇ ਮੌਸਮ ਵਿਚ ਵਿਟਾਮਿਨ-ਸੀ ਦੀ ਗੋਲੀ ਦਾ ਪ੍ਰਚਾਰ ਹੋ ਰਿਹਾ ਹੈ ਤੇ ਉਸ ਦੇ ਕੁਦਰਤੀ ਰੂਪ ਨਿੰਬੂ ਦਾ ਨਹੀਂ।

ਜਿਵੇਂ ਗੱਲ ਕੀਤੀ ਕਿ ਇਹ ਸਾਡੇ ਸਰੀਰ ਦਾ ਸਭ ਤੋਂ ਅਹਿਮ ਸਿਸਟਮ ਹੈ, ਭਾਵੇਂ ਅਸੀਂ ਦਿਲ, ਦਿਮਾਗ, ਪੇਟ, ਗੁਰਦੇ ਅਤੇ ਸਾਹ-ਫੇਫੜਿਆਂ ਵਾਲੇ ਸਿਸਟਮਾਂ ਨਾਲ ਜੁੜੀਆਂ ਬਿਮਾਰੀਆਂ ਬਾਰੇ ਹੀ ਸੁਣਦੇ-ਦੇਖਦੇ ਹਾਂ।

ਇਮੀਊਨ ਸਿਸਟਮ, ਜਿਸ ਨੂੰ ਸੌਖੀ ਭਾਸ਼ਾ ਵਿਚ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਿਹਾ ਜਾਦਾ ਹੈ, ਮਤਲਬ ਸਰੀਰ ਨੂੰ ਹਰ ਤਰ੍ਹਾਂ ਦੀਆਂ ਬਾਹਰੀ ਅਤੇ ਅੰਦਰੂਨੀ ਖਰਾਬੀਆਂ ਤੋਂ ਬਚਾਉਣਾ ਅਤੇ ਮੁਰੰਮਤ ਕਰਨ ਵਾਲੀ ਵਿਵਸਥਾ। ਇਹ ਇਕ ਪਾਸੇ ਵਾਇਰਸ, ਬੈਕਟੀਰੀਆ ਅਤੇ ਪ੍ਰਦੂਸ਼ਣ ਵਾਲੇ ਖਤਰਨਾਕ ਕਣਾਂ ਨੂੰ ਰੋਕਦਾ ਅਤੇ ਉਨ੍ਹਾਂ ਨਾਲ ਲੜਦਾ ਹੈ ਅਤੇ ਦੂਸਰੇ ਪਾਸੇ ਸਰੀਰ ਦੇ ਅੰਦਰ ਪੈਦਾ ਹੁੰਦੇ ਫਜ਼ੂਲ ਤੱਤਾਂ ਨੂੰ ਠੀਕ ਢੰਗ ਨਾਲ ਸਾਂਭਣ ਦਾ ਕੰਮ ਕਰਦਾ ਹੈ। ਇਹ ਇਕ ਪੂਰੀ ਆਪਸੀ ਤਾਲਮੇਲ ਵਾਲੀ ਵਿਵਸਥਾ ਹੈ। ਇਸ ਦੇ ਕਈ ਅੰਗ ਹਨ ਅਤੇ ਉਨ੍ਹਾਂ ਵਿਚ ਇਨ੍ਹਾਂ ਤੱਤਾਂ ਨਾਲ ਲੜਨ ਵਾਲੇ ਸਿਪਾਹੀ ਹਨ। ਇਕ ਪੂਰੀ ਬਟਾਲੀਅਨ ਹੈ, ਜਿਸ ਵਿਚ ਮੂਹਰਲੀ ਕਤਾਰ ਵਿਚ, ਅੱਗੇ ਆ ਕੇ ਲੜਨ ਵਾਲੇ ਸੈੱਲ (ਗਰੇਨੂਲੋਸਾਈਟ) ਹਨ, ਉਸ ਤੋਂ ਬਾਅਦ ਮਾਹਰ ਅਤੇ ਟ੍ਰੇਨਰ ਹਨ (ਟੀ-ਸੈੱਲ) ਤੇ ਮਾਹਿਰ ਹਥਿਆਰਬੰਦ ਦਸਤੇ ਹਨ (ਐਂਟੀਬਾਡੀਜ਼)।

ਇਸ ਪ੍ਰਣਾਲੀ ਦੇ ਮੁੱਖ ਅੰਗ, ਬੌਨ ਮੈਰੋ (ਹੱਡੀ ਦਾ ਗੁੱਦਾ), ਬਾਈਮਸ ਸਪਲੀਨ, ਲਿੰਫ ਨੋਡਜ਼ ਹਨ। ਇਹ ਆਪਸ ਵਿਚ ਜੁੜੇ ਹੋਏ ਹਨ, ਭਾਵੇਂ ਉਹ ਵਿਵਸਥਾ ਖੁਰਾਕ ਪ੍ਰਣਾਲੀ ਜਾਂ ਹੋਰ ਪ੍ਰਣਾਲੀਆਂ ਵਾਂਗ ਨਜ਼ਰ ਆਉਣ ਵਾਲੀ ਨਹੀਂ ਹੈ।

ਤੁਸੀਂ ਇਨ੍ਹਾਂ ਦੀ ਕਾਰਜ ਪ੍ਰਣਾਲੀ ਦੇਖੋ। ਮੰਨ ਲਓ ਕਿ ਕਿਸੇ ਵਾਇਰਸ ਦਾ ਹਮਲਾ ਹੋ ਗਿਆ। ਉਸ ਵਾਇਰਸ ਦੇ ਸਾਹ ਰਾਹੀਂ, ਪੇਟ ਜਾਂ ਸਰੀਰ ਦੇ ਕਿਸੇ ਬਾਹਰੀ ਝਰੀਟ/ਜ਼ਖਮ ਰਾਹੀਂ, ਦਾਖਲੇ ਦਾ ਪਤਾ ਚਲਦਾ ਹੈ ਤਾਂ ਮੂਹਰਲੀ ਕਤਾਰ ਦੇ ਸਿਪਾਹੀਆਂ ਨੂੰ ਤੁਰੰਤ ਸੰਦੇਸ਼ ਪਹੁੰਚ ਜਾਂਦਾ ਹੈ ਤੇ ਉਹ ਉੱਥੇ ਪਹੁੰਚ ਜਾਂਦੇ ਹਨ। ਕਿਸੇ ਬਾਹਰੀ ਸੱਟ/ਝਰੀਟ ਵੇਲੇ, ਉਸ ਥਾਂ ਅਤੇ ਲਾਲੀ-ਸੋਜਿ਼ਸ਼ ਦਾ ਮਤਲਬ ਹੈ ਕਿ ਉੱਥੇ ਸਰੀਰ ਦੀਆਂ ਫੌਜਾਂ ਅਤੇ ਬਾਹਰੀ ਜਰਮਾਂ ਵਿਚ ਜੰਗ ਚੱਲ ਰਹੀ ਹੈ।

ਉਸ ਸਮੇਂ ਵਾਇਰਸ/ਬੈਕਟੀਰੀਆ ਦੀ ਪਛਾਣ ਹੋ ਜਾਂਦੀ ਹੈ ਤੇ ਸਬੰਧਤ ਵਿਭਾਗ ਨੂੰ ਸੂਚਨਾ ਮਿਲ ਜਾਂਦੀ ਹੈ ਕਿ ਮਾਹਿਰ-ਹਥਿਆਰਬੰਦ ਸਿਪਾਹੀ ਭੇਜੇ ਜਾਣ। ਜੇਕਰ ਸਿਪਾਹੀਆਂ ਦੀ ਗਿਣਤੀ ਘੱਟ ਹੋਵੇ ਤਾਂ ਨਵੇਂ ਤਿਆਰ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਲੋੜ ਅਨੁਸਾਰ ਸਿਖਲਾਈ ਦੀ ਵੀ ਵਿਵਸਥਾ ਕੀਤੀ ਜਾਂਦੀ ਹੈ। ਬਿਮਾਰੀ ਦੌਰਾਨ, ਬੁਖ਼ਾਰ ਦਾ ਮਤਲਬ ਅਤੇ ਕੰਮ ਕਰਨ ਦਾ ਮਨ ਨਾ ਕਰਨਾ, ਇਹ ਦਰਸਾਉਂਦਾ ਹੈ ਕਿ ਸਰੀਰ ਨੂੰ ਲੌਕਡਾਊਨ ਦੀ ਅਵਸਥਾ ਵਿਚ ਲੈ ਜਾਓ ਤਾਂ ਜੋ ਦੁਸ਼ਮਣਾਂ (ਵਾਇਰਸ ਆਦਿ) ਨਾਲ ਲੜਾਈ ਵਿਚ ਕੋਈ ਵਿਘਨ ਨਾ ਪਵੇ।

ਇਸ ਤਰ੍ਹਾਂ ਇਸ ਸ਼ਾਨਦਾਰ ਵਿਵਸਥਾ ਬਾਰੇ, ਇਸ ਦਾ ਇਕ ਸੰਪੂਰਨ ਢਾਂਚਾ ਨਜ਼ਰ ਨਾ ਆਉਣ ਕਰਕੇ, ਇਹ ਪ੍ਰਣਾਲੀ ਅਣਗੌਲੀ ਰਹੀ। ਸਰੀਰ ਦੀ ਚੀਰ-ਫਾੜ ਨਾਲ ਜਿਵੇਂ ਹੋਰ ਪ੍ਰਣਾਲੀਆਂ ਦਾ ਅਧਿਐਨ ਹੋਇਆ, ਉਹ ਪ੍ਰਣਾਲੀ ਦੀ ਵਿਲੱਖਣਤਾ ਕਾਰਨ ਸਾਹਮਣੇ ਨਾ ਆਇਆ।

ਸਭ ਤੋਂ ਪਹਿਲਾਂ ਇਸ ਵਿਵਸਥਾ ਬਾਰੇ ਧਿਆਨ ਖਿੱਚਿਆ ਟੀਬੀ ਦੀ ਬਿਮਾਰੀ ਨੇ। ਜਦੋਂ ਇਹ ਦੇਖਿਆ ਗਿਆ ਕਿ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਵਧ ਹੁੰਦੀ ਹੈ, ਜਿਨ੍ਹਾਂ ਦਾ ਖਾਣ-ਪੀਣ, ਰਹਿਣ-ਸਹਿਣ ਠੀਕ ਨਹੀਂ ਹੈ। ਭਾਵੇਂ ਕੁਪੋਸ਼ਿਤ, ਭੁੱਖਮਰੀ ਦਾ ਸ਼ਿਕਾਰ ਅਤੇ ਹਨੇਰੇ ਬੰਦ, ਗੰਦੇ ਘਰਾਂ ਵਿਚ ਜਾਂ ਇਲਾਕਿਆਂ ਵਿਚ ਰਹਿਣ ਵਾਲੇ। ਅਧਿਐਨ ਤੋਂ ਪਤਾ ਚਲਿਆ ਕਿ ਇਹ ਸਾਰੇ ਉਹ ਪੱਖ ਹਨ, ਜੋ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਹਨ। ਇਹ ਗੱਲ ਉਦੋਂ ਸਪੱਸ਼ਟ ਹੋਈ, ਜਦੋਂ ਯੂਰਪ ਵਿਚ ਇਹ ਬਿਮਾਰੀ ਲੋਕਾਂ ਦੇ ਜਿਉਣ ਪੱਧਰ ਵਿਚ ਸੁਧਾਰ ਆਉਣ ਨਾਲ, ਖੁਦ-ਬੁ-ਖੁਦ ਬਿਨਾਂ ਦਵਾਈਆਂ ਤੋਂ ਹੀ ਮੁੱਕ ਗਈ।

ਇਸ ਤੋਂ ਇਸ ਸਿਸਟਮ ਤੇ ਹੋਰ ਜਾਣਕਾਰੀ ਵਧੀ ਜਦੋਂ ਏਡਜ਼ ਦੀ ਬਿਮਾਰੀ ਦੀ ਮਾਰ ਵਧੀ ਤੇ ਇਸ ਬਿਮਾਰੀ ਦੇ ਵਾਇਰਸ, ਜਿਸ ਦਾ ਨਾਂ ਹੀ ਹਿਊਮਨ ਇਮੀਊਨੋਡੈਫੀਸੈਂਸੀ ਵਾਇਰਸ ਹੈ (ਐੱਚ.ਆਈ.ਵੀ.) ਜਿਸ ਦਾ ਸਪੱਸ਼ਟ ਅਰਥ ਹੈ ਕਿ ਇਹ ਵਾਇਰਸ ਜਾ ਕੇ ਵਿਅਕਤੀ ਦੀ ਸੁਰੱਖਿਆ ਪ੍ਰਣਾਲੀ ’ਤੇ ਹੀ ਹਮਲਾ ਕਰਦਾ ਹੈ ਭਾਵ ਉਸ ਵਿਵਸਥਾ ਦੇ ਸਿਪਾਹੀ ਅਤੇ ਮਾਹਿਰਾਂ ਨੂੰ ਹੀ ਨਾਕਾਰਾ ਕਰ ਦਿੰਦਾ ਹੈ ਤੇ ਨਤੀਜੇ ਵਜੋਂ ਵਿਅਕਤੀ ਛੋਟੇ-ਮੋਟੇ ਕਿਸੇ ਜਰਮ ਦੇ ਹਮਲੇ ਨਾਲ ਹੀ ਮਰ ਜਾਂਦਾ ਹੈ।

ਹੁਣ ਕਰੋਨਾ ਨੇ ਇਕ ਵਾਰੀ ਫਿਰ ਇਸ ਵਿਵਸਥਾ ਵੱਲ ਧਿਆਨ ਦਿਵਾਇਆ ਹੈ। ਜਦੋਂ ਕਿਹਾ ਜਾ ਰਿਹਾ ਹੈ ਕਿ ਤਕਰੀਬਨ 80 ਫ਼ੀਸਦੀ ਵਿਚ ਇਸ ਦਾ ਹਮਲਾ ਮਾਮੂਲੀ ਹੁੰਦਾ ਹੈ ਤੇ 13-14 ਫੀਸਦੀ ਵਿਚ ਮੱਧਮ, ਮਤਲਬ ਹੁੰਦਾ ਹੈ ਕਿ ਉਨ੍ਹਾਂ ਲੋਕਾਂ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੈ। ਇਸ ਦੇ ਤਹਿਤ ਦੇਸ਼ ਦਾ ਆਯੂਸ਼ ਵਿਭਾਗ ਵੀ ਹਰਕਤ ਵਿਚ ਹੈ ਤੇ ਪ੍ਰਚੱਲਿਤ ਜੜ੍ਹੀ-ਬੂਟੀਆਂ ਦੇ ਇਸਤੇਮਾਲ ਲਈ ਕਹਿ ਰਿਹਾ ਹੈ।

ਇਥੇ ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਸਾਰੇ ਮਸਾਲੇ ਤੇ ਜੜ੍ਹੀ-ਬੂਟੀਆਂ, ਜੋ ਤੁਸੀਂ ਸੁਣੀਆਂ ਹਨ ਤੇ ਮੰਨੀਆਂ ਹਨ, ਇਹ ਸਭ ਠੀਕ ਹੈ। ਇਨ੍ਹਾਂ ਦੇ ਪ੍ਰਯੋਗ ਅਤੇ ਇਨ੍ਹਾਂ ਦੇ ਫ਼ਾਇਦਿਆਂ ’ਤੇ ਕੋਈ ਸਵਾਲ ਨਹੀਂ ਹੈ। ਸਵਾਲ ਹੈ ਤਾਂ ਇਸ ਗੱਲ ’ਤੇ ਕਿ ਸਰੀਰ ਦਾ ਕੋੋਈ ਵੀ ਸੈੱਲ, ਜਿਸ ਨੂੰ ਆਪਾਂ ਇਥੇ ਸਿਪਾਹੀ, ਟ੍ਰੇਨਰ ਜਾਂ ਮਾਹਿਰ ਕਹਿ ਰਹੇ ਹਾਂ, ਸਿਰਫ਼ ਤੇ ਸਿਰਫ ਇਨ੍ਹਾਂ ਮਸਾਲਿਆਂ ਅਤੇ ਤੱਤਾਂ ਨਾਲ ਬਣਦਾ। ਉਸ ਨੂੰ ਇਕ ਸੰਤੁਲਿਤ ਖੁਰਾਕ ਜਿਵੇਂ ਕਾਰਬੋਜ਼, ਚਰਬੀ, ਪ੍ਰੋਟੀਨ ਅਤੇ ਵਿਟਾਮਿਨ- ਮਿਨਰਲ ਦੀ ਲੋੜ ਹੁੰਦੀ ਹੈ। ਮੈਂ ਇਥੇ ਕਹਿ ਸਕਦਾ, ਪ੍ਰੋਟੀਨ ਬਹੁਤ ਮਹੱਤਵਪੂਰਨ ਤੱਤ ਹੈ, ਜੋ ਕਿ ਹੈ ਵੀ ਪਰ ਖਣਿਜ ਪਦਾਰਥਾਂ ਅਤੇ ਵਿਟਾਮਿਨ ਦੀ ਘਾਟ ਵੇਲੇ, ਕੋਈ ਵੀ ਉੱਚ ਕੋਟੀ ਦਾ ਪ੍ਰੋਟੀਨ (ਅੰਡੇ ਅਤੇ ਮਛਲੀ) ਵੀ ਆਪਣਾ ਕੰਮ ਨਹੀਂ ਨਿਭਾ ਸਕੇਗਾ।

ਇਸੇ ਤਰ੍ਹਾਂ ਅਸੀਂ ਜਦੋਂ ਵੀ ਗੱਲ ਕਰਦੇ ਹਾਂ, ਸਰੀਰ ਦੀ ਗੱਲ ਕਰਦੇ ਹਾਂ ਪਰ ਮਨੁੱਖ ਸਿਰਫ਼ ਸਰੀਰ ਨਹੀਂ ਹੈ, ਇਸ ਦੀ ਸਿਹਤ ਨੂੰ ਮਨ ਵੀ ਪ੍ਰਭਾਵਿਤ ਕਰਦਾ ਹੈ ਤੇ ਰਿਸ਼ਤਿਆਂ ਦੀ ਬਣਤਰ ਵੀ। ਇਹ ਮਨ ਅਤੇ ਰਿਸ਼ਤੇ ਸਾਡੀ ਸੁਰੱਖਿਆ ਪ੍ਰਣਾਲੀ ਨੂੰ ਵੀ ਕਮਜ਼ੋਰੀ ਅਤੇ ਤਾਕਤ ਦਿੰਦੇ ਹਨ। ਇਸ ਲਈ ਸਮੁੱਚਤਾ, ਸੰਤੁਲਨ ਅਤੇ ਅਨੁਪਾਤ ਸਭ ਤੋਂ ਅਹਿਮ ਨੁਕਤਾ ਹੈ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All