ਮਾਨਸਿਕ ਬਿਮਾਰੀਆਂ ਦੀ ਸਮੱਸਿਆ

ਮਾਨਸਿਕ ਬਿਮਾਰੀਆਂ ਦੀ ਸਮੱਸਿਆ

ਡਾ. ਖੁਸ਼ਪਾਲ ਗਰੇਵਾਲ

ਸੰਸਾਰ ਭਰ ਦੀ ਵੱਡੀ ਆਬਾਦੀ ਨੂੰ ਕੈਂਸਰ, ਸ਼ੂਗਰ, ਕਰੋਨਾ ਅਤੇ ਹੋਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੰਢਾਉਣੀਆਂ ਪੈ ਰਹੀਆਂ ਹਨ। ਇਨ੍ਹਾਂ ਭਿਆਨਕ ਬਿਮਾਰੀਆਂ ਦੇ ਨਾਲ-ਨਾਲ ਮੈਡੀਕਲ ਵਿਗਿਆਨ ਦਾ ਇੱਕ ਹੋਰ ਭਾਗ ਹੈ, ਜਿਸ ਵਿੱਚ ਖੋਜ ਦੂਜੇ ਵਿਗਿਆਨਾਂ ਦੇ ਮੁਕਾਬਲਤਨ ਬਹੁਤ ਘੱਟ ਹੋਈ ਹੈ ਅਤੇ ਉਹ ਹੈ ਮਨੋਵਿਗਿਆਨ (ਸਾਈਕੈਟਰਿਕ)। ਪਿਛਲੇ ਕੁਝ ਦਹਾਕਿਆਂ ਤੋਂ ਇਸ ਖੇਤਰ ਵਿਚਲੀਆਂ ਬਿਮਾਰੀਆਂ ਨੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਿਗਿਆਨਕ ਖੇਤਰ ਬੜਾ ਰਹੱਸਮਈ ਹੈ, ਇਨ੍ਹਾਂ ਵਿੱਚੋਂ ਕਈ ਰਹੱਸ ਖੋਜੇ ਜਾ ਚੁੱਕੇ ਹਨ ਪਰ ਬਹੁਤੇ ਹਾਲੇ ਵੀ ਅਣਸੁਲਝੇ ਹੀ ਪਏ ਹਨ। ਮਾਨਸਿਕ ਬਿਮਾਰੀਆਂ ਬੜੇ ਹੀ ਗੁੰਝਲਦਾਰ ਕਾਰਨਾਂ ਤੋਂ ਪੈਦਾ ਹੁੰਦੀਆਂ ਹਨ, ਜਿਸ ਵਿੱਚ ਸਾਰੇ ਅੰਦਰੂਨੀ-ਬਾਹਰਲੇ ਕਾਰਨ ਮਿਲਕੇ ਸਰੀਰ ਦੇ ਅੰਦਰਲੇ ਹਾਰਮੋਨਾਂ ਨੂੰ ਹਰਕਤ ’ਚ ਲਿਆ ਕੇ ਮਨੁੱਖ ਦੀ ਮਾਨਸਿਕਤਾ ਉਪਰ ਗਹਿਰਾ ਅਸਰ ਕਰਦੇ ਹਨ। ਮਨੋਵਿਗਿਆਨਕਾਂ ਅਤੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਨੇ ਅਨੇਕਾਂ ਮਾਨਸਿਕ ਬਿਮਾਰੀਆਂ ਲੱਭ ਲਈਆ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਬਿਮਾਰੀਆਂ ਪ੍ਰੇਸ਼ਾਨੀ, ਸੁਭਾਅ, ਦਿਮਾਗੀ ਵਿਕਾਸ, ਸਖ਼ਸ਼ੀਅਤ ਅਤੇ ਮਨੋਵਿਕਾਰਾਂ ਨਾਲ ਸਬੰਧਿਤ ਹਨ।

ਜਦੋਂ ਅਸੀਂ ਇਨ੍ਹਾਂ ਬਿਮਾਰੀਆਂ ਦੇ ਕਾਰਨਾਂ ਬਾਰੇ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਪੜ੍ਹਦੇ ਹਾਂ ਤਾਂ ਸਮਝ ਪੈਂਦੀ ਹੈ ਕਿ ਇਹ ਮਨੋਰੋਗਾਂ ਦਾ ਅਲਜਬਰਾ ਤਾਂ ਬੜਾ ਹੀ ਪੇਚੀਦਾ ਹੈ। ਮੈਡੀਕਲ ਸਾਇੰਸ ਆਪਣੇ ਯਤਨਾ ਅਤੇ ਖੋਜਾਂ ਸਦਕਾ ਮਨੋਰੋਗੀ ਦੇ ਇਲਾਜ ਨੂੰ ਤਾਂ ਸੰਭਵ ਬਣਾਉਦੀ ਹੈ ਪਰ ਇਸਦੇ ਪੈਦਾਇਸ਼ੀ ਕਾਰਨਾਂ ਨੂੰ ਜਾਣਦੇ ਹੋਏ ਵੀ ਇਨ੍ਹਾਂ ਰੋਗਾਂ ਦੇ ਜ਼ਿੰਮੇਵਾਰ ਸਮਾਜਿਕ ਕਾਰਨਾਂ ਨੂੰ ਆਪਣੇ ਕਿੱਤੇ ਅਤੇ ਅਧਿਐਨ ਦਾ ਹਿੱਸਾ ਨਹੀਂ ਬਣਾਉਂਦੀ। ਕੀ ਮਨੋਰੋਗਾਂ ਦੇ ਸਤਹੀ ਕਾਰਨ ਜਾਂ ਲੱਛਣ ਜਾਣ ਲੈਣਾ ਕਾਫੀ ਹੈ? ਮੈਡੀਕਲ ਵਿਗਿਆਨ ਉਪਰਲੇ ਕਾਰਨਾਂ ਦੇ ਲੱਛਣ ਜਾਣ ਕੇ ਇਲਾਜ ਕਰਨ ਨੂੰ ਅਸਥਾਈ ਇਲਾਜ ਕਹਿੰਦਾ ਹੈ। ਮਤਲਬ ਜੇ ਕੋਈ ਕੈਂਸਰ ਦਾ ਮਰੀਜ਼ ਹੈ, ਤਾਂ ਉਸਦੇ ਕੈਂਸਰ ਵਾਲੇ ਸੈੱਲਾਂ ਦਾ ਇਲਾਜ ਨਾ ਕਰਕੇ ਉਸ ਤੋਂ ਹੋਣ ਵਾਲੀਆਂ ਹੋਰ ਦਿੱਕਤਾਂ ਜਿਵੇਂ ਦਰਦ ਵਗੈਰਾ ਦਾ ਇਲਾਜ ਕਰਨਾ ਪਰ ਅਸਲ ਇਲਾਜ ਤਾਂ ਉਦੋਂ ਮੰਨਿਆ ਜਾਵੇ ਜਦੋਂ ਬਿਮਾਰੀ ਜੜ੍ਹ ਤੋਂ ਖਤਮ ਹੋਵੇ ਭਾਵ ਕੈਂਸਰ ਸੈੱਲ ਖਤਮ ਹੋਣ।

ਇੰਝ ਹੀ ਮਾਨਸਿਕ ਬਿਮਾਰੀਆਂ ਚਾਹੇ ਕਿੰਨੀਆਂ ਵੀ ਹੋਣ, ਦਿਮਾਗੀ ਰੋਗੀ ਦੇ ਮਾਹਰ ਡਾਕਟਰ ਉਨ੍ਹਾਂ ਦੇ ਮੁੱਖ ਰੂਪ ਵਿੱਚ ਜੋ ਕਾਰਨ ਮੰਨਦੇ ਹਨ, ਉਹ ਹਨ: ਜੈਵਿਕ, ਵਾਤਾਵਰਨ ਨਾਲ ਸਬੰਧਤ (ਆਲਾ-ਦੁਆਲਾ) ਜਾਂ ਹੋਰ ਬਿਮਾਰੀਆਂ ਨਾਲ ਸਬੰਧਤ ਕਾਰਨ (ਜਿਵੇਂ ਕਿ ਇਲਾਜ ਬਾਝੋਂ ਜਾਂ ਬਿਮਾਰੀ ਪਿੱਛੋਂ ਸਿੱਟਿਆਂ ਦੀ ਚਿੰਤਾ ਵਜੋਂ ਨਿਰਾਸ਼ਤਾ)। ਇਹ ਕਾਰਨ ਤਾਂ ਸਮਝ ਪੈਂਦੇ ਹਨ ਪਰ ਕੀ ਇਹੀ ਕਾਰਨ ਇੱਕ ਇਨਸਾਨ ਨੂੰ ਮਾਨਸਿਕ ਰੋਗੀ ਬਣਾਉਂਦੇ ਹਨ? ਕਿਉਂਕਿ ਮਨੋਵਿਗਿਆਨ ਇਹ ਮੰਨਦਾ ਹੈ ਕਿ ਕੋਈ ਵੀ ਇਕੱਲਾ ਕਾਰਨ ਮਾਨਸਿਕ ਬਿਮਾਰੀ ਪੈਦਾ ਨਹੀਂ ਕਰਦਾ ਸਗੋਂ ਇਹ ਤਾਂ ਕਈ ਕਾਰਨਾਂ ਦੇ ਸੁਮੇਲ ਸਦਕਾ ਹੋਂਦ ਵਿੱਚ ਆਉਂਦੀਆ ਹਨ। ਇਸ ਸੁਮੇਲ ਵਿੱਚ ਸਮਾਜਿਕ ਢਾਂਚਾ ਬੜਾ ਮਹੱਤਵਪੂਰਨ ਹੈ ਕਿਉਂਕਿ ਇਹ ਢਾਂਚਾ ਮਾਨਸਿਕ ਬਿਮਾਰੀਆਂ ਦੇ ਨਾ ਸਿਰਫ ਕਾਰਨਾਂ ਨੂੰ ਜਨਮ ਦਿੰਦਾ ਹੈ ਸਗੋਂ ਹੋਰ ਕਾਰਕਾਂ ਨਾਲ ਮਿਲਕੇ ਦਿਮਾਗ ਨੂੰ ਬਿਮਾਰੀ ਦੀ ਹਾਲਤ ਤੱਕ ਲਿਜਾਣ ਦਾ ਕੰਮ ਵੀ ਕਰਦਾ ਹੈ।

ਅਗਲਾ ਸੁਆਲ ਖੜਾ ਹੁੰਦਾ ਹੈ ਕਿ ਸਮਾਜਿਕ ਢਾਂਚਾ ਜਾਂ ਸਮਾਜਿਕ ਤਾਣਾ-ਬਾਣਾ ਮਾਨਸਿਕ ਬਿਮਾਰੀਆਂ ਨੂੰ ਕਿਵੇਂ ਪੈਦਾ ਕਰਦਾ ਹੈ? ਮਨੋਵਿਗਿਆਨਕ ਇਹ ਤਾਂ ਜ਼ਰੂਰ ਦੱਸਦੇ ਹਨ ਕਿ ਸਮਾਜ ਵਿੱਚ ਗਰੀਬੀ ਵੀ ਮਾਨਸਿਕ ਬਿਮਾਰੀਆਂ ਦਾ ਮਹੱਤਵਪੂਰਨ ਕਾਰਨ ਹੈ ਪਰ ਕੀ ਡਾਕਟਰੀ ਪੇਸ਼ੇ ਦਾ ਫਰਜ਼ ਨਹੀਂ ਕਿ ਕਿਸੇ ਬਿਮਾਰੀ ਦੇ ਕਾਰਨ ਨੂੰ ਜੜ੍ਹ ਤੋਂ ਖਤਮ ਕਰਨ ਦੀ ਸਮਾਜਿਕ ਲਹਿਰ ਦਾ ਹਿੱਸਾ ਬਣਨ? ਮੌਜੂਦਾ ਸਥਿਤੀ ਵਿੱਚ ਜਿੱਥੇ ਵਿਸ਼ਵ ਸਿਹਤ ਸੰਗਠਨ ਇਹ ਕਹਿੰਦਾ ਹੈ ਕਿ 264 ਮਿਲੀਅਨ ਲੋਕ ਸਿਰਫ ਉਦਾਸੀ ਜਾਂ ਡਿਪਰੈਂਸ਼ਨ ਦਾ ਸ਼ਿਕਾਰ ਹਨ, ਉੱਥੇ ਇਹ ਦੇਖਣਾ ਗੌਰਤਲਬ ਹੈ ਕਿ ਆਰਥਿਕਤਾ ਪੱਖੋਂ ਲੋਕਾਂ ਵਿਚਲੀ ਗੈਰ-ਬਰਾਬਰਤਾ ਕਿਸ ਕਦਰ ਵਧੀ ਹੈ ਜਾਂ ਡਾਕਟਰੀ ਭਾਸ਼ਾ ’ਚ ਸਮਾਜਿਕ-ਆਰਥਿਕ ਸਥਿਤੀ ’ਚ ਪਾੜਾ ਕਿਸ ਹੱਦ ਤੱਕ ਹੈ।

ਇਹ ਠੀਕ ਹੈ ਕਿ ਇਕੱਲੇ ਬਾਹਰੀ ਕਾਰਕ ਹੀ ਕਿਸੇ ਬਿਮਾਰੀ ਨੂੰ ਜਨਮ ਨਹੀਂ ਦੇ ਸਕਦੇ ਸਗੋਂ ਇਸਦੇ ਪੈਦਾ ਹੋਣ ਲਈ ਜੈਵਿਕ ਕਾਰਕ ਵੀ ਜ਼ਿੰਮੇਵਾਰ ਹੁੰਦੇ ਹਨ। ਇਹੀ ਉਹ ਕਾਰਕ ਹਨ ਜੋ ਸਰੀਰ ਅੰਦਰਲੇ ਹਾਰਮੋਨਾਂ ਦੀ ਉਥਲ-ਪੁਥਲ ਲਈ ਵੀ ਜ਼ਿੰਮੇਵਾਰ ਹੁੰਦੇ ਹਨ ਪਰ ਇੱਥੇ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਜੈਵਿਕ ਕਾਰਨਾਂ ਦੀ ਹੋਂਦ ਸਮਾਜਿਕ ਕਾਰਨਾਂ ਉਪਰ ਨਿਰਭਰ ਕਰਦੀ ਹੈ। ਤਾਂ ਫਿਰ ਬਾਹਰੀ ਕਾਰਨ (ਸਮਾਜਿਕ ਕਾਰਨ) ਕੀ ਹੋ ਸਕਦੇ ਹਨ? ਇਨ੍ਹਾਂ ਵਿਚੋਂ ਇੱਕ ਹੈ ਨਿਰਾਸ਼ਾ, ਜੋ ਮੌਜੂਦਾ ਮੁਨਾਫਾ ਅਧਾਰਿਤ ਮੁਕਾਬਲੇਬਾਜ਼ੀ ਵਾਲੇ ਪ੍ਰਬੰਧ ਦੀ ਦੇਣ ਹੈ। ਇਹ ਨਿਰਾਸ਼ਾ ਬਚਪਨ ’ਚ ਬੱਚਿਆਂ ਦੇ ਅਸਲ ਹੁਨਰ ਨੂੰ ਮਾਰ ਕੇ ਉਨ੍ਹਾਂ ਨੂੰ ਕੁਝ ਖਾਸ ਵਿਸ਼ਿਆਂ ਵੱਲ ਧਕੇਲਣ (ਜਿਵੇਂ ਸਾਇੰਸ, ਹਿਸਾਬ ਜਾਂ ਅੰਗਰੇਜ਼ੀ ਵਰਗੇ ਵਿਸ਼ਿਆਂ ਨੂੰ ਸਕੂਲਾਂ ਅੰਦਰ ਜ਼ਿਆਦਾ ਤਵੱਜੋਂ ਦਿੱਤੀ ਜਾਂਦੀ ਹੈ) ਤੋਂ ਲੈ ਕੇ ਸਾਰੀ ਜ਼ਿੰਦਗੀ ਸਫ਼ਲਤਾ ਲਈ ਦੌੜਣ (ਸਫ਼ਲਤਾ ਦਾ ਮਾਪਦੰਡ ਭਾਵ ਪੈਸੇ ਦਾ ਭੰਡਾਰ ਤੇ ਸਟੇਟਸ) ਤੋਂ ਪੈਦਾ ਹੁੰਦੀ ਹੈ। ਜਦ ਕੋਈ ਇਨਸਾਨ ਇਸ ਮੁਕਾਬਲੇਬਾਜ਼ੀ ਵਾਲੀ ਦੌੜ ’ਚੋਂ ਪਿੱਛੇ ਰਹਿ ਜਾਂਦਾ ਹੈ ਤਾਂ ਉਸ ਇਨਸਾਨ ਨੂੰ ਇਹ ਸਮਾਜ (ਸਮਾਜਿਕ ਢਾਂਚਾ) ਹਾਰਿਆ ਹੋਇਆ ਸਮਝਦਾ ਹੈ। ਜਿਸਦੇ ਸਿੱਟੇ ਵਜੋਂ ਮਨੁੱਖ ਆਪਣੀ ਜ਼ਿੰਦਗੀ ਦੀ ਹੋਂਦ, ਪਛਾਣ ਅਤੇ ਕਦਰ ਇਸ ਸਮਾਜ ਵਿੱਚ ਖੋਜ ਨਹੀਂ ਪਾਉਂਦਾ। ਜੋ ਅੱਗੇ ਜਾ ਕੇ ਉਦਾਸੀ ਜਾਂ ਡਿਪਰੈਸ਼ਨ ਜਾਂ ਹੋਰ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਜਿਸਦੇ ਸਿੱਟੇ ਆਤਮਘਾਤ ਦੇ ਰੂਪ ਵਿੱਚ ਨਿਕਲਦੇ ਹਨ। ਦੁਨੀਆਂ ਵਿੱਚ ਹਰ ਸਾਲ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਲਗਭਗ 8 ਲੱਖ ਲੋਕ ਆਤਮ-ਹੱਤਿਆ ਕਰ ਕੇ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰ ਲੈਂਦੇ ਹਨ।

ਦੌੜ ਭੱਜ ਵਾਲੀ ਜ਼ਿੰਦਗੀ ’ਚ ਬਹੁਤ ਕੁਝ ਖਤਮ ਹੋ ਰਿਹਾ ਹੈ ਅਤੇ ਮੁਨਾਫੇ ਤੇ ਟਿਕਿਆ ਤਾਣਾ-ਬਾਣਾ ਜਾਣਬੁੱਝ ਕੇ ਅਗਾਂਹਵਧੂ ਅਤੇ ਸਾਕਾਰਾਤਮਕ ਵਿਚਾਰਾਂ/ਧਾਰਾਵਾਂ ਨੂੰ ਵੀ ਖਤਮ ਕਰ ਰਿਹਾ ਹੈ। ਨਰੋਈ ਇਨਸਾਨੀ ਸੰਵੇਦਨਾ, ਨਰੋਈ ਸਾਹਿਤਕ ਦ੍ਰਿਸ਼ਟੀ, ਸੂਖਮ-ਸਾਹਿਤਿਕ ਕਲਾਵਾਂ ਨਾਲ ਰਾਬਤਾ, ਕੁਦਰਤ ਨਾਲ ਨੇੜਤਾ, ਸਿਹਤਮੰਦ ਭੋਜਨ, ਕਸਰਤ, ਵਿਹਲ ਆਦਿ ਜ਼ਰੂਰੀ ਮਨੁੱਖੀ ਲੋੜਾਂ ਹਨ, ਜੋ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੋਣੀਆਂ ਜ਼ਰੂਰੀ ਹਨ ਪਰ ਸੰਸਾਰ ਵਸੋਂ ਦੀ ਬਹੁਗਿਣਤੀ ਨੂੰ ਤਾਂ ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਤੋਂ ਹੀ ਵਿਹਲ ਨਹੀਂ ਮਿਲ ਰਹੀ। ਉਨ੍ਹਾਂ ਲਈ ਜ਼ਿੰਦਗੀ ਜਿਊਣ ਦੇ ਮਾਅਨੇ ਰੋਟੀ-ਟੁੱਕ ਦਾ ਜੁਗਾੜ ਕਰਨਾ ਹੀ ਹੈ। ਵਿਹਲ ਉਨ੍ਹਾਂ ਭਾਣੇ ਰੋਗ ਹੈ ਅਤੇ ਰੁਜ਼ਗਾਰ ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ। ਮਾਨਸਿਕ ਰੋਗ ਤੇ ਗਰੀਬੀ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਅਤੇ ਉਹ ਇਸਦੇ ਨਾਲ ਹੀ ਜਿਊਣ ਦੇ ਆਦੀ ਹੋ ਚੁੱਕੇ ਹਨ।

ਮੁਨਾਫਾਖੋਰ ਢਾਂਚੇ ਨੇ ਲੋਕਾਂ ਨੂੰ ਮੁਕਾਬਲੇਬਾਜ਼ੀ ’ਚ ਸੁੱਟਕੇ, ਤਕਨਾਲੌਜੀ ਦੀ ਕੁਚੱਜੀ ਵਰਤੋਂ ਕਰ ਕੇ, ਲੋਕਾਂ ਦੀ ਭਾਈਚਾਰਕ ਸਾਂਝ ਤੋੜਕੇ, ਸਮਾਜਿਕ-ਆਰਥਿਕ ਪਾੜਾ ਵਧਾਕੇ, ਬਹੁਗਿਣਤੀ ਗਰੀਬ ਵਸੋਂ ਨੂੰ ਮਾਨਸਿਕ ਬਿਮਾਰੀਆਂ ਵੱਲ ਧੱਕਿਆ ਹੈ ਪਰ ਮਨੋ-ਵਿਗਿਆਨ ਕਾਰਨਾਂ ਦੀ ਨਿਸ਼ਾਨਦੇਹੀ ਤਾਂ ਕਰਦਾ ਹੈ ਜਿਨ੍ਹਾਂ ਸਦਕਾ ਮਨੁੱਖ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੜ੍ਹਾਂ ਨੂੰ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਉਠਾਇਆ। ਅਸਥਾਈ ਇਲਾਜ ਜਿਵੇਂ ਥੈਰੀਪੀਆਂ ਵਗੈਰਾ ਬਣਾ ਕੇ ਆਪਣਾ ਮੁਨਾਫਾ ਸਿੱਧਾ ਕਰਕੇ ਸਿਰਫ ਤੇ ਸਿਰਫ ਲੱਛਣਾ ਦਾ ਇਲਾਜ ਕਰਨ ਤੱਕ ਹੀ ਸੀਮਤ ਰੱਖਿਆ ਗਿਆ ਹੈ। ਉਦਾਹਰਨ ਵਜੋਂ ਕਾਊਂਸਲਿੰਗ, ਗਰੁੱਪ, ਰੀਕੀਰੀਏਸ਼ਨਲ ਅਤੇ ਹੋਰ ਬਹੁਤ ਸਾਰੀਆਂ ਥੈਰੀਪੀਆਂ ਜੋਂ ਮਹਿੰਗੇ ਭਾਅ ਇਲਾਜ ਵਜੋਂ ਵਿਕਦੀਆ ਹਨ, ਪਹਿਲਾਂ-ਪਹਿਲ ਇਹ ਚੀਜ਼ਾਂ ਆਮ ਹੀ ਲੋਕਾਂ ਨੂੰ ਸੱਭਿਆਚਾਰ ਵਿੱਚਲੇ ਸਨੇਹ ਵਾਲੇ ਮਾਹੌਲ ਵਿੱਚੋਂ ਮਿਲ ਜਾਂਦੀਆ ਸਨ ਪਰ ਇਸ ਮੁਨਾਫਾਖੋਰੀ ਢਾਂਚੇ ਨੇ ਇਨ੍ਹਾਂ ਸਭ ਚੀਜ਼ਾਂ ਨੂੰ ਲੋਕਾਂ ਵਿੱਚੋਂ ਖਤਮ ਕਰਕੇ ਬਣਾਉਟੀ ਤੇ ਆਰਜ਼ੀ ਇਲਾਜ ਪਰੋਸ ਦਿੱਤਾ ਹੈ।

ਬਦਲਦੇ ਦੌਰ ਅੰਦਰ ਮਾਨਸਿਕ ਤਣਾਅ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਡਾਕਟਰ ‘ਮਾਨਸਿਕ ਤਣਾਅ’ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਵੀ ਮੰਨਦੇ ਹਨ ਅਤੇ ਇਸਨੂੰ (ਮਾਨਸਿਕ ਤਣਾਅ) ਦਿਮਾਗੀ ਬਿਮਾਰੀ ਵੀ ਮੰਨਦੇ ਹਨ। ਤਣਾਅ ਨਾਲ ਹੋਣ ਵਾਲੀਆਂ ਬਿਮਾਰੀਆਂ ਕਈ ਕਿਸਮ ਦੀਆਂ ਹੁੰਦੀਆਂ ਹਨ ਪਰ ਸਵਾਲ ਜੋ ਅਣਛੂਹਿਆ ਹੈ ਕਿ ਤਣਾਅ ਪੈਦਾ ਹੀ ਕਿਉਂ ਹੁੰਦਾ ਹੈ? ਸਮਾਜ ਵਿਚਲੇ ਨਵੇਂ ਵਿਕਾਰ ਜਿਸਨੇ ਹਰ ਖੇਤਰ ਨੂੰ ਝੰਬ ਕੇ ਰੱਖ ਦਿੱਤਾ ਹੈ। ਸਮੁੱਚੀ ਦੁਨੀਆ ਦੇ 90 ਫ਼ੀਸਦ ਲੋਕ ਕਿਸੇ ਨਾ ਕਿਸੇ ਤਕਲੀਫ ਦਾ ਸ਼ਿਕਾਰ ਹਨ। ਜਿਵੇਂ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਬਰਬਾਦੀ ਕਿਨਾਰੇ ਪੁੱਜੀ ਕਿਸਾਨੀ, ਮਹਿੰਗਾ ਇਲਾਜ, ਮਹਿੰਗੀ ਵਿੱਦਿਆ, ਗੰਦਲਾ ਪੌਣ-ਪਾਣੀ, ਨਰਕ ਭੋਗਦੀ ਮਜ਼ਦੂਰ ਜਮਾਤ ਆਦਿ ਨੇ ਮਾਨਸਿਕ ਤਣਾਅ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਹੈ। ਜੇਕਰ ਬੀਬੀਸੀ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਦੁਨੀਆ ਦਾ ਹਰ ਤੀਸਰਾ ਵਿਅਕਤੀ ਤਣਾਅ ਨਾਲ ਜੂਝ ਰਿਹਾ ਹੈ ਤਾਂ ਕੋਈ ਹੈਰਾਨੀਜਨਕ ਗੱਲ ਨਹੀਂ।

ਸਮਾਜਿਕ ਵਰਤਾਰੇ ਜਾਂ ਆਰਥਿਕ-ਸਮਾਜਿਕ ਸਥਿਤੀ ਵਿਅਕਤੀ ਦੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਜੀਵਨ ਪੱਧਰ ਦੀ ਗੁਣਵੱਤਾ ਹੀ ਮਾਨਸਿਕ ਬਿਮਾਰੀਆ ਨੂੰ ਠੱਲ੍ਹ ਪਾ ਸਕਦੀ ਹੈ। ਅੱਜ ਭਾਰਤ ਦੀ ਥਾਂ ਜੇ ਅਮਰੀਕਾ ਵਰਗਾ ਮੁਲਕ ਵੀ ਅੰਕੜਿਆਂ ਵਿੱਚ ਦੇਖਿਆ ਜਾਵੇ ਤਾਂ ਉਹ ਖੁਸ਼ ਰਹਿਣ ਵਾਲੇ ਮੁਲਕਾਂ ਵਿੱਚੋਂ 17ਵੇਂ ਨੰਬਰ ’ਤੇ ਆਉਂਦਾ ਹੈ ਜਦਕਿ ਡੈਨਮਾਰਕ, ਸਵੀਡਨ ਜਾਂ ਨਾਰਵੇ ਵਰਗੇ ਦੇਸ਼ ਪਹਿਲਿਆਂ ’ਚ ਆਉਂਦੇ ਨੇ ਕਿਉਂਕਿ ਇਨ੍ਹਾਂ ਮੁਲਕਾਂ ਵਿੱਚ ਲੋਕਾਂ ਦੇ ਜੀਵਨ ਪੱਧਰ ਦੀ ਗੁਣਵੱਤਾ ਮੁਕਾਬਲਤਨ ਜ਼ਿਆਦਾ ਹੈ। ਸੋ ਮਾਨਸਿਕ ਸਿਹਤ ਵਿਗਿਆਨ ਜਿਵੇਂ ਇਹ ਸਿੱਧ ਕਰਦਾ ਹੈ ਕਿ ਜੇ ਗਰਭ ਅਵਸਥਾ ਦੌਰਾਨ ਔਰਤ ਦਾ ਸੁਭਾਅ ਖੁਸ਼ ਨਾ ਰਹੇ ਤਾਂ ਬੱਚੇ ਦੀ ਸਿਹਤ ਵਿੱਚ ਵਿਕਾਰ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੰਝ ਹੀ ਜੇਕਰ ਸਮਾਜਿਕ ਤਾਣਾ-ਬਾਣਾ ਮਨੁੱਖ ਕੇਂਦਰਿਤ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਚੱਲੇ, ਤਾਂ ਸਰੀਰ ਅੰਦਰਲੇ ਹਾਰਮੋਨਾਂ ਦਾ ਸੰਤੁਲਨ ਬਣਿਆ ਰਹੇਗਾ ਅਤੇ ਜੈਵਿਕ ਵਿਕਾਰ ਪੈਦਾ ਨਹੀਂ ਹੋਣਗੇ। ਮੁਨਾਫੇ ਦੀ ਬਜਾਏ ਮਨੁੱਖ ਸਮਾਜ ਦਾ ਕੇਂਦਰ ਬਿੰਦੂ ਹੋਣਾ ਬਹੁਤ ਜ਼ਰੂਰੀ ਹੈ। ਇੰਝ ਮਨੁੱਖ, ਮਾਨਸਿਕ ਰੋਗਾਂ ਸਮੇਤ ਜੀਵਨ ਦੇ ਹਰ ਰੋਗ ਤੋਂ ਮੁਕਤ ਹੋ ਸਕਦਾ ਹੈ।
ਸੰਪਰਕ: +1514-576-4373

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All