ਧੁੰਦ ’ਚ ਟਰੈਫਿਕ ਨਿਯਮਾਂ ਦੀ ਪਾਲਣਾ

ਧੁੰਦ ’ਚ ਟਰੈਫਿਕ ਨਿਯਮਾਂ ਦੀ ਪਾਲਣਾ

ਰੇਸ਼ਮ ਸਿੰਘ

ਰੇਸ਼ਮ ਸਿੰਘ

ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਤਾਂ ਸਾਡੇ ਲਈ ਟਰੈਫਿਕ ਸ਼ੁਰੂ ਹੋ ਜਾਂਦੀ ਹੈ। ਸਾਨੂੰ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਲਈ ਘਰੋਂ ਚੱਲਣ ਸਮੇਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਸ਼ੁਰੂ ਕਰ ਦੇਣੀ ਚਾਹੀਦੀ ਹੈ। ਟਰੈਫਿਕ ਨਿਯਮਾਂ ਦੀ ਪਾਲਣਾ ਸਾਡੇ ਲਈ ਹਰ ਸਮੇਂ ਜ਼ਰੂਰੀ ਹੈ, ਪਰ ਧੁੰਦ ਤੇ ਠੰਡ ਦੇ ਮੌਸਮ ਵਿੱਚ ਡਰਾਈਵਿੰਗ ਕਰਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਦਾ ਸਾਨੂੰ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਸਾਨੂੰ ਪਤਾ ਹੀ ਹੈ ਕਿ ਜ਼ਿੰਦਗੀ ਇਕ ਵਡਮੁੱਲੀ ਖੂਬਸੂਰਤ ਤੇ ਅਨਮੋਲ ਦਾਤ ਹੈ, ਪਰ ਫਿਰ ਵੀ ਅਸੀਂ ਆਪਣੀਆਂ ਲਾਪ੍ਰਵਾਹੀਆਂ ਕਾਰਨ ਆਪਣੀਆਂ ਤੇ ਹੋਰਾਂ ਦੀਆਂ ਜ਼ਿੰਦਗੀਆ ਨੂੰ ਖ਼ਤਰੇ ਵਿੱਚ ਪਾਉਣ ਤੋਂ ਬਾਜ਼ ਨਹੀਂ ਆਉਂਦੇ।

ਅੱਜ-ਕੱਲ੍ਹ ਜਾਰੀ ਧੁੰਦ ਦੇ ਮੌਸਮ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਸਾਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਧੁੰਦ ਵਿੱਚ ਅਵਾਰਾ ਪਸ਼ੂਆਂ ਦਾ, ਸੜਕਾਂ ’ਤੇ ਖੜ੍ਹੇ ਵਾਹਨਾਂ ਦਾ, ਟਰੈਫਿਕ ਸਬੰਧੀ ਨਿਸ਼ਾਨਾਂ ਦਾ, ਛੋਟੇ ਮੋਟੇ ਟੋਇਆਂ ਦਾ ਅਤੇ ਸੜਕਾਂ ਦੇ ਮੋੜਾ ਦਾ ਦੂਰੋਂ ਪਤਾ ਨਾ ਲੱਗਣਾ। ਅਜਿਹੇ ਹਾਲਾਤ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਤੋਂ ਬਚਣ ਲਈ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜਿਵੇਂ ਧੁੰਦ ਵਿੱਚ ਗੱਡੀ ਦੀ ਰਫ਼ਤਾਰ ਨੂੰ ਘੱਟ ਰੱਖਿਆ ਜਾਵੇ ਤਾਂ ਕਿ ਅਚਾਨਕ ਲੋੜ ਪੈਣ ’ਤੇ ਗੱਡੀ ਕਾਬੂ ਕੀਤੀ ਜਾ ਸਕੇ, ਗੱਡੀ ਦੀਆਂ ਲਾਈਟਾਂ ਤੇ ਧੁੰਦ ਵਾਲੀਆਂ ਸਪੈਸ਼ਲ ਲਾਈਟਾਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ, ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕੀਤੀ ਜਾਵੇ, ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣਾ ਜ਼ਰੂਰੀ, ਗੱਡੀ ਨੂੰ ਹਰ ਪੱਖੋਂ ਸਹੀ ਹਾਲਤ ਵਿੱਚ ਰੱਖਿਆ ਜਾਵੇ, ਧੁੰਦ ਦੇ ਮੌਸਮ ਵਿੱਚ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਜਾਇਆ ਜਾਵੇ, ਬਿਮਾਰ ਹੋਣ ’ਤੇ ਗੱਡੀ ਨਾ ਚਲਾਈ ਜਾਵੇ, ਧੁੰਦ ਵਿੱਚ ਛੇਤੀ ਕਿਤੇ ਕਿਸੇ ਗੱਡੀ ਨੂੰ ਕਰਾਸ ਨਾ ਕੀਤਾ ਜਾਵੇ, ਜੇ ਕੋਈ ਗੱਡੀ ਸਾਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਸਾਨੂੰ ਆਪਣੀ ਰਫ਼ਤਾਰ ਘਟਾ ਲੈਣੀ ਚਾਹੀਦੀ ਹੈ ਤਾਂ ਕਿ ਪਿੱਛੋਂ ਆ ਰਹੀ ਗੱਡੀ ਸਾਨੂੰ ਅਸਾਨੀ ਨਾਲ਼ ਪਾਸ ਕਰ ਸਕੇ। ਸਾਡੇ ਲਈ ਅਪਣੀ ਮੰਜ਼ਲ ’ਤੇ ਛੇਤੀ ਪਹੁੰਚਣ ਨਾਲੋਂ ਸੁਰਖਿਅਤ ਪਹੁੰਚਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਟਰੈਫਿਕ ਨਿਯਮਾਂ ਵਿੱਚ ਸਾਡੇ ਵੱਲੋਂ ਕੀਤੀ ਗਈ ਛੋਟੀ ਜਿਹੀ ਗਲਤੀ ਕਈ ਵਾਰ ਬਹੁਤ ਭਾਰੀ ਪੈ ਸਕਦੀ ਹੈ। ਇਸ ਕਰਕੇ ਸਾਨੂੰ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨੀ ਬਹੁਤ ਜ਼ਰੂਰੀ ਹੈ।

ਇਕ ਹੋਰ ਗੱਲ ਸਾਡੇ ਵਿੱਚ ਆਮ ਤੌਰ ’ਤੇ ਵੇਖਣ ਨੂੰ ਮਿਲਦੀ ਹੈ ਕਿ ਠੰਡ ਕਰਕੇ ਘਰੋਂ ਲੇਟ ਚੱਲਣ ’ਤੇ ਅਸੀਂ ਆਪਣੀ ਮੰਜ਼ਿਲ ’ਤੇ ਸਮੇਂ ਸਿਰ ਪਹੁੰਚਣ ਲਈ ਕਾਹਲੀ ਵਿਚ ਵਾਹਨ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤਰ੍ਹਾਂ ਆਪਣੇ ਤੇ ਹੋਰਾਂ ਲਈ ਖਤਰਾ ਬਣ ਜਾਂਦੇ ਹਨ। ਠੰਡ ਤੇ ਧੁੰਦ ਦੇ ਮੌਸਮ ਵਿੱਚ ਸਾਨੂੰ ਚਾਹੀਦਾ ਹੈ, ਘਰੋ ਮਿੱਥੇ ਹੋਏ ਸਮੇਂ ਦਸ-ਪੰਦਰਾਂ ਮਿੰਟ ਪਹਿਲਾਂ ਤੁਰੀਏ ਤਾਂ ਕਿ ਅਸੀਂ ਤਸੱਲੀ ਨਾਲ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਆਪਣੀ ਮੰਜ਼ਿਲ ’ਤੇ ਸਮੇਂ ਸਿਰ ਪਹੁੰਚ ਸਕੀਏ। ਹੋ ਸਕੇ ਤਾਂ ਹਫਤੇ ਵਿੱਚ ਇਕ ਦੋ ਵਾਰ ਜਾਂ ਬਹੁਤੀ ਧੁੰਦ ਤੇ ਠੰਡ ਵਿੱਚ ਪਬਲਿਕ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ, ਜਿਸ ਨਾਲ ਨਾ ਸਿਰਫ਼ ਅਸੀਂ ਟਰੈਫਿਕ ਤੇ ਪ੍ਰਦੂਸ਼ਣ ਘਟਾਉਣ ਵਿਚ ਸਹਾਈ ਹੋਵਾਂਗੇ ਸਗੋਂ ਨਾਲ ਹੀ ਸਾਡੇ ਆਟੋ ਰਿਕਸ਼ਾ ਤੇ ਹੋਰ ਪਬਲਿਕ ਟਰਾਂਸਪੋਰਟ ਵਿੱਚ ਕੰਮ ਕਰਦੇ ਲੋਕਾਂ ਦੀ ਕਮਾਈ ਵੀ ਵਧੇਗੀ।

ਸੰਪਰਕ: 98151-53111

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All