ਗ਼ਦਰੀ ਸ਼ਹੀਦ ਰੁਲੀਆ ਸਿੰਘ ਸਰਾਭਾ : The Tribune India

ਗ਼ਦਰੀ ਸ਼ਹੀਦ ਰੁਲੀਆ ਸਿੰਘ ਸਰਾਭਾ

ਗ਼ਦਰੀ ਸ਼ਹੀਦ ਰੁਲੀਆ ਸਿੰਘ ਸਰਾਭਾ

ਜਸਦੇਵ ਸਿੰਘ ਲਲਤੋਂ

ਰੁਲੀਆ ਸਿੰਘ ਸਰਾਭਾ ਦਾ ਜਨਮ ਜਗਤ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ 19ਵੀਂ ਸਦੀ ਵਿੱਚ ਹੋਇਆ। ਪਿਤਾ ਜੀ ਬਚਪਨ ਵਿੱਚ ਹੀ ਵਿਛੋੜਾ ਦੇ ਗਏ। ਵਿਧਵਾ ਮਾਤਾ ਨੇ ਕਈ ਮੁਸ਼ਕਲਾਂ ਝੱਲਦਿਆਂ, ਅਣਥੱਕ ਘਾਲਣਾ ਘਾਲਦਿਆਂ ਰੁਲੀਆ ਸਿੰਘ ਦਾ ਪਾਲਣ ਪੋਸ਼ਣ ਕੀਤਾ ਤੇ ਪੜ੍ਹਾਇਆ। ਬੜੇ ਚਾਵਾਂ, ਮਲਾਰਾਂ ਨਾਲ ਉਨ੍ਹਾਂ ਦਾ ਵਿਆਹ ਕੀਤਾ ਪਰ ਥੋੜੇ ਮਹੀਨਿਆਂ ਬਾਅਦ ਹੀ ਪਤਨੀ ਦੀ ਮੌਤ ਹੋ ਗਈ। ਮਗਰੋਂ ਬੇਰੁਜ਼ਗਾਰੀ ਅਤੇ ਗੁਰਬਤ ’ਚੋਂ ਕੱਢਣ ਲਈ ਬਿਰਧ ਮਾਤਾ ਨੇ ਉਨ੍ਹਾਂ ਨੂੰ ਕਮਾਈ ਲਈ ਅਮਰੀਕਾ ਭੇਜਿਆ।

ਉਨ੍ਹੀਂ ਦਿਨੀਂ ਅਮਰੀਕਨ ਨਸਲਪ੍ਰਸਤਾਂ ਵੱਲੋਂ ਹਿੰਦੀ ਮਜ਼ਦੂਰਾਂ ’ਤੇ ਕਈ ਹਮਲੇ ਕੀਤੇ ਗਏ। ਕਈ ਵਾਰੀ ਭਾਰਤੀਆਂ ਨੂੰ ਜਬਰੀ ਗੱਡੀਆਂ ’ਚ ਚੜ੍ਹਾ ਕੇ ਦੂਰ-ਦੁਰਾਡੇ ਅਮਰੀਕੀ ਜੰਗਲਾਂ ’ਚ ਛੱਡੇ ਜਾਣ ਦੀਆਂ ਮੰਦ ਘਟਨਾਵਾਂ ਵੀ ਵਾਪਰੀਆਂ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਹੋਟਲਾਂ, ਬਾਜ਼ਾਰਾਂ ਤੇ ਘਰਾਂ ’ਚ ਭਾਰਤੀਆਂ ਨੂੰ ਗਲਤ ਸ਼ਬਦਾਂ ਨਾਲ ਪੁਕਾਰਨਾ ਆਮ ਗੱਲ ਸੀ। ਇਨ੍ਹਾਂ ਹਾਲਾਤ ਨੇ ਰੁਲੀਆ ਸਿੰਘ ਦੇ ਨਾਜ਼ੁਕ ਮੰਨ ’ਚ ਗੁਲਾਮੀ ਪ੍ਰਤੀ ਨਫਰਤ ਤੇ ਗੁੱਸਾ ਪ੍ਰਚੰਡ ਕਰ ਦਿੱਤਾ ਤੇ ਆਜ਼ਾਦੀ ਦੀ ਤੜਪ ਤੇ ਤਾਂਘ ਦੀ ਚੰਗਿਆੜੀ ਬਾਲ ਦਿੱਤੀ।

ਰੁਲੀਆ ਸਿੰਘ 1912 ਵਿੱਚ ਅਸਟੋਰੀਆ ਸ਼ਹਿਰ ਦੀ ਇਕ ਮਿੱਲ ਵਿੱਚ ਕੰਮ ’ਤੇ ਲੱਗੇ ਹੋਏ ਸਨ। ਅੰਗਰੇਜ਼ ਸਾਮਰਾਜਵਾਦ ਤੋਂ ਹਿੰਦ ਦੀ ਮੁਕਤੀ ਤੇ ਬਰਾਬਰੀ ਵਾਲੇ ਨਵੇਂ ਨਰੋਏ ਦੇਸ਼ ਰਾਜ ਦੀ ਸਥਾਪਨਾ ਲਈ ਹੋਣ ਵਾਲੀਆਂ ਹਿੰਦੀਆਂ ਦੀਆਂ ਮੀਟਿੰਗਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ ’ਚ ਕੁੱਝ ਛੁੱਟੀਆਂ ਹੋਣ ਕਾਰਨ ਰੁਲੀਆ ਸਿੰਘ ਕੋਲ ਆਏ ਹੋਏ ਸਨ। ਉਹ ਵੀ ਇੱਕ ਮੀਟਿੰਗ ’ਚ ਨਾਲ ਚਲੇ ਗਏ। ਰੁਲੀਆ ਸਿੰਘ ਨੇ ਕਰਤਾਰ ਸਿੰਘ ਨੂੰ ਕਿਹਾ, ‘‘ਤੂੰ ਹਾਲੇ ਕੱਲ੍ਹ ਦਾ ਮੁੰਡਾ ਏਂ। ਤੇਰੀ ਉਮਰ ਅਜਿਹੇ ਕੰਮ ਕਰਨ ਦੀ ਨਹੀਂ। ਨਾਲੇ ਤੈਨੂੰ ਪਤਾ ਤੇਰੇ ਮਾਤਾ-ਪਿਤਾ ਤੇਰੇ ਨਿੱਕੇ ਹੁੰਦਿਆਂ ਹੀ ਤੁਰ ਗਏ ਸਨ। ਤੇਰੇ ਦਾਦਾ ਜੀ ਦੀਆਂ ਤੇਰੇ ’ਤੇ ਕਿੰਨੀਆਂ ਉਮੀਦਾਂ ਨੇ। ਤੈਨੂੰ ਅਮਰੀਕਾ ਪੜ੍ਹਨ ਭੇਜਿਆ। ਪੜ੍ਹਨ ਲਈ ਸਾਰਾ ਖਰਚ ਦੇਸ਼ ਤੋਂ ਭੇਜ ਰਹੇ ਹਨ।’’ ਕਰਤਾਰ ਸਿੰਘ ’ਤੇ ਇਨ੍ਹਾਂ ਗੱਲਾਂ ਦਾ ਕੁੱਝ ਅਸਰ ਹੋਇਆ। ਰੁਲੀਆ ਸਿੰਘ ਨੇ ਉਨ੍ਹਾਂ ਨੂੰ ਵਾਪਸ ਬਰਕਲੇ ਯੂਨੀਵਰਸਿਟੀ ਭੇਜ ਦਿੱਤਾ ਪਰ ਥੋੜੇ ਮਹੀਨਿਆਂ ਪਿੱਛੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਕ ਹੋਟਲ ਬਾਹਰ ਲਿਖਿਆ ਹੈ, ‘ਭਾਰਤੀ ਤੇ ਕੁੱਤੇ ਅੰਦਰ ਨਹੀਂ ਆ ਸਕਦੇ ਤਾਂ ਕਰਤਾਰ ਸਿੰਘ ਮੁੜ ਰੁਲੀਆ ਸਿੰਘ ਕੋਲ ਆ ਗਏ। ਕਰਤਾਰ ਸਿੰਘ ਨੇ ਸਾਰੀ ਵਾਰਤਾ ਮਗਰੋਂ ਕਿਹਾ, ‘‘ਹੁਣ ਮੈਨੂੰ ਬਿਲਕੁਲ ਨਾ ਰੋਕਣਾ।’’ ਰੁਲੀਆ ਸਿੰਘ ਨੇ ਕਿਹਾ, ‘‘ਚੰਗਾ ਹੁਣ ਕੁੱਝ ਕਰਕੇ ਵਿਖਾਈਂ।’’ ਕਰਤਾਰ ਸਿੰਘ ਨੇ ਜਵਾਬ ਦਿੱਤਾ, ‘‘ਤੁਹਾਨੂੰ ਆਪੇ ਪਤਾ ਲੱਗਾ ਜਾਵੇਗਾ, ਤੁਸੀਂ ਮੇਰੇ ’ਤੇ ਭਰੋਸਾ ਰੱਖੋ।’’

ਰੁਲੀਆ ਸਿੰਘ ਗ਼ਦਰ ਪਾਰਟੀ ਦੇ ਫੈਸਲੇ ਅਨੁਸਾਰ, ‘ਤੋਸ਼ਾਮਾਰੂ’ ਜਹਾਜ਼ ਰਾਹੀਂ ਕਲਕੱਤੇ ਪੁੱਜੇ। ਅੰਗਰੇਜ਼ ਸਰਕਾਰ ਨੇ ਗ਼ਦਰੀਆਂ ’ਤੇ ਪਹਿਲਾਂ ਹੀ ਵੱਡਾ ਹਮਲਾ ਵਿੱਢਿਆ ਹੋਇਆ ਸੀ। ਰੁਲੀਆ ਸਿੰਘ ਤੇ ਅਰਜਨ ਸਿੰਘ ਸਰਾਭਾ ਸੈਂਕੜੇ ਗ਼ਦਰੀਆਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪੁਲੀਸ ਦੀ ਨਿਗਰਾਨੀ ਹੇਠ ਪੰਜਾਬ ਲਿਆ ਰਹੇ ਸਨ ਕਿ ਗੱਡੀ ਰਾਏਵਿੰਡ ਜੰਕਸ਼ਨ ’ਤੇ ਹੌਲੀ ਹੋਈ। ਇਕ ਖੁਫੀਆ ਅਫਸਰ ਨਜ਼ਰਬੰਦੀ ਵਾਰੰਟ ਲੈ ਕੇ ਆਇਆ ਤਾਂ ਰੁਲੀਆ ਸਿੰਘ ਫੁਰਤੀ ਨਾਲ ਹੌਲੀ ਹੋਈ ਗੱਡੀ ’ਚੋਂ ਛਾਲ ਮਾਰ ਕੇ ਫਰਾਰ ਹੋ ਗਏ ਤੇ ਸਿੱਧਾ ਪੰਜਾਬ ਆ ਪੁੱਜੇ।

ਰੁਲੀਆ ਸਿੰਘ, ਕਰਤਾਰ ਸਿੰਘ ਨੂੰ ਢੁਡੀਕੇ ਦੀ ਇਤਿਹਾਸਿਕ ਮੀਟਿੰਗ ਵਿੱਚ ਮਿਲੇ, ਜਿਸ ਵਿੱਚ 50-60 ਗ਼ਦਰੀ ਯੋਧੇ ਸ਼ਾਮਲ ਹੋਏ। ਰੁਲੀਆ ਸਿੰਘ ਗ਼ਦਰ ਪਾਰਟੀ ਵੱਲੋਂ ਮਾਰੇ ਸਾਰੇ ਡਾਕਿਆਂ ’ਚ ਕਰਤਾਰ ਸਿੰਘ ਨਾਲ ਸ਼ਾਮਲ ਹੁੰਦੇ। ਫੌਜੀ ਛਾਉਣੀਆਂ ਵਿਚ ਜਾ ਕੇ ਫੌਜੀਆਂ ਨੂੰ ਗ਼ਦਰ ਲਈ ਤਿਆਰ ਕਰਨ ’ਚ ਮੋਹਰੀ ਰੋਲ ਨਿਭਾਉਂਦੇ।

ਇੱਕ ਵਾਰ ਬਿਮਾਰ ਹੋਣ ਕਰਕੇ ਰੁਲੀਆ ਸਿੰਘ ਪਿੰਡ ਸਿੱਧਵਾਂ ਵਿੱਚ ਜੀਵਾ ਸਿੰਘ ਦੇ ਘਰ ਠਹਿਰੇ ਹੋਏ ਸਨ। ਅੰਗਰੇਜ਼ੀ ਪੁਲੀਸ ਤੇ ਸੀਆਈਡੀ ਗ਼ਦਰੀਆਂ ਦੀ ਫੜੋ-ਫੜੀ ਲਈ ਪਿੰਡ-ਪਿੰਡ ਫਿਰ ਰਹੀ ਸੀ। ਸੀਆਈਡੀ ਵਾਲੇ ਇਕ ਬਦਨਾਮ ਟਾਊਟ ਨੂੰ ਲੈ ਕੇ ਜੀਵਾ ਸਿੰਘ ਦੇ ਘਰ ਪੁੱਜ ਗਏ। ਸ਼ੱਕ ਪੈਣ ’ਤੇ ਜੀਵਾ ਸਿੰਘ ਨੇ ਰੁਲੀਆ ਸਿੰਘ ਨੂੰ ਕਿਹਾ ਕਿ ਉਹ ਪਿਛਲੀ ਪੌੜੀ ਚੜ੍ਹ ਕੇ ਨਿਕਲ ਜਾਵੇ ਪਰ ਰੁਲੀਆ ਸਿੰਘ ਨੇ ਅਜਿਹਾ ਨਾ ਕੀਤਾ। ਇੰਨੇ ਨੂੰ ਪੁਲੀਸ ਨੇ ਘਰ ਨੂੰ ਘੇਰਾ ਪਾ ਕੇ ਰੁਲੀਆ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਲਾਹੌਰ ਵਿੱਚ ‘ਪਹਿਲਾ ਲਾਹੌਰ ਸਾਜਿਸ਼ ਕੇਸ’ ਤਹਿਤ ਰੁਲੀਆ ਸਿੰਘ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਹੋਈ, ਜਿਸ ’ਚੋਂ ਰੁਲੀਆ ਸਿੰਘ ਸਮੇਤ 17 ਦੀ ਸਜ਼ਾ ਵਾਇਸਰਾਏ ਨੇ ਬਦਲ ਕੇ ਕਾਲੇ ਪਾਣੀ ਦੀ ਉਮਰ ਕੈਦ ’ਚ ਪਲਟ ਦਿੱਤੀ। ਇਸ ਦੌਰਾਨ ਉਹ ਅੰਡੇਮਾਨ/ਨਿਕੋਬਾਰ ਦੇ ਕਾਲੇ ਪਾਣੀਆਂ ਵਿੱਚ ਅੰਗਰੇਜ਼ ਹਕੂਮਤ ਦੇ ਜਬਰ ਖ਼ਿਲਾਫ਼ ਹਰ ਭੁੱਖ ਹੜਤਾਲੀ ਐਕਸ਼ਨ ਵਿੱਚ ਡੱਟ ਕੇ ਹਿੱਸਾ ਲੈਂਦੇ ਰਹੇ। ਅਖੀਰ ਅੰਗਰੇਜ਼ ਸਰਕਾਰ ਦੇ ਤਸੀਹੇ ਝੱਲਦੇ ਹੋਏ ਪਹਿਲੀ ਸਤੰਬਰ 1918 ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ’ਚ ਸ਼ਹੀਦੀ ਪਾ ਗਏ।

ਸੰਪਰਕ: 96464-02470

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All