ਐਵੇਂ ਨਾ ਸਹਾਰੇ ਲੱਭਦੇ ਰਿਹਾ ਕਰੋ

ਐਵੇਂ ਨਾ ਸਹਾਰੇ ਲੱਭਦੇ ਰਿਹਾ ਕਰੋ

ਕੈਲਾਸ਼ ਚੰਦਰ ਸ਼ਰਮਾ

ਖੁਸ਼ੀਆਂ ਤੇ ਗ਼ਮ ਸਾਡੀ ਜ਼ਿੰਦਗੀ ਵਿੱਚ ਵਾਰੋ-ਵਾਰੀ ਗੇੜੇ ਮਾਰਦੇ ਰਹਿੰਦੇ ਹਨ। ਜਿਸ ਨਾਲ ਵਿਅਕਤੀ ਦੀ ਜ਼ਿੰਦਗੀ ਵਿੱਚ ਹਾਲਾਤ ਮੌਸਮਾਂ ਵਾਂਗ ਬਦਲਦੇ ਰਹਿੰਦੇ ਹਨ। ਕਈ ਵਾਰ ਇਹ ਹਾਲਾਤ ਵਿਅਕਤੀ ਨੂੰ ਇੰਨਾ ਕਮਜ਼ੋਰ ਬਣਾ ਦਿੰਦੇ ਹਨ ਕਿ ਉਸ ਨੂੰ ਇਸ ਵਿੱਚੋਂ ਨਿਕਲਣ ਦਾ ਕੋਈ ਤਰੀਕਾ ਨਹੀਂ ਸੁੁੱਝਦਾ। ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਆਪਣੇ ਨਜ਼ਦੀਕ ਦੇ ਸਬੰਧਾਂ ਵਿੱਚੋਂ ਸਹਾਰਾ ਲੈਣ ਲਈ ਮਜਬੂਰ ਹੋ ਜਾਂਦਾ ਹੈ। ਜਦੋਂ ਸਹਾਰਾ ਆਸਾਨੀ ਨਾਲ ਮਿਲ ਜਾਵੇ ਤਾਂ ਹੌਲੀ ਹੌਲੀ ਦੂਸਰਿਆਂ ਕੋਲੋਂ ਸਹਾਰਾ ਲੱਭਣਾ ਵਿਅਕਤੀ ਦੀ ਆਦਤ ਬਣ ਜਾਂਦੀ ਹੈ ਜੋ ਬਾਅਦ ਦੇ ਜੀਵਨ ਵਿੱਚ ਬਹੁਤੀ ਵਾਰ ਨਮੋਸ਼ੀ ਦਾ ਕਾਰਨ ਵੀ ਬਣਦੀ ਹੈ।

ਸਿਆਣੇ ਕਹਿੰਦੇ ਹਨ ਕਿ ਸਦਾ ਬੇਗਾਨੇ ਖੰਭਾਂ ਦਾ ਸਹਾਰਾ ਲੱਭਣ ਵਾਲੇ ਲੋਕ ਸਾਰੀ ਉਮਰ ਹਨੇਰਾ ਹੀ ਢੋਂਦੇ ਰਹਿੰਦੇ ਹਨ ਤੇ ਕਦੇ ਵੀ ਸਫਲਤਾ ਦੀਆਂ ਉਚਾਈਆਂ ਹਾਸਲ ਨਹੀਂ ਕਰ ਸਕਦੇ। ਵਿਅਕਤੀ ਨੂੰ ਖੁਸ਼ਹਾਲੀ ਦੀਆਂ ਮੰਜ਼ਿਲਾਂ ਪ੍ਰਾਪਤ ਕਰਨ ਤੇ ਆਪਣੀ ਪਰਛਾਈ ਲਈ ਖ਼ੁਦ ਧੁੱਪ ਵਿੱਚ ਖੜ੍ਹੇ ਰਹਿਣਾ ਚਾਹੀਦਾ ਹੈ। ਦੂਜਿਆਂ ਦੀ ਛਾਂ ਵਿੱਚ ਖੜ੍ਹੇ ਰਹਿ ਕੇ ਅਸੀਂ ਆਪਣੀ ਪਰਛਾਈ ਖੋ ਦਿੰਦੇ ਹਾਂ ਜਿਸ ਕਾਰਨ ਜ਼ਿੰਦਗੀ ਵਿੱਚ ਬਹੁਤ ਤਕਲੀਫ਼ ਮਿਲਦੀ ਹੈ। ਤੈਰਨਾ ਸਿੱਖਣਾ ਹੈ ਤਾਂ ਪਾਣੀ ਵਿੱਚ ਉਤਰਨਾ ਹੀ ਪਵੇਗਾ, ਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣ ਸਕਦਾ। ਆਪਣੇ ਸੁਪਨਿਆਂ ਦੀ ਮੰਜ਼ਿਲ ਪ੍ਰਾਪਤੀ ਮਾੜੇ ਹਾਲਾਤ ਵਿੱਚੋਂ ਨਿਕਲਣ ਦੀ ਪਹਿਲੀ ਪੁਲਾਂਘ ਖ਼ੁਦ ਦੇ ਹੌਸਲੇ ਨਾਲ ਹੀ ਪੁੱਟਣੀ ਪੈਂਦੀ ਹੈ। ਪਰਮਾਤਮਾ ਨੇ ਹਰ ਵਿਅਕਤੀ ਨੂੰ ਅਨੋਖੀਆਂ ਸ਼ਕਤੀਆਂ ਦਿੱਤੀਆਂ ਹਨ, ਪਰ ਜੋ ਵਿਅਕਤੀ ਹਾਲਾਤ ਦੇ ਅੱਗੇ ਹਾਰ ਜਾਂਦੇ ਹਨ, ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਹੀਆ ਨਹੀਂ ਕਰਦੇ, ਉਹ ਸਮੇਂ ਦੀ ਧੂੜ ਵਿੱਚ ਹੀ ਗੁਆਚ ਜਾਂਦੇ ਹਨ ਤੇ ਮੰਗਤਿਆਂ ਵਾਂਗ ਦੂਸਰਿਆਂ ਦੇ ਸਾਹਮਣੇ ਤਰਸ ਦੇ ਪਾਤਰ ਬਣੇ ਰਹਿੰਦੇ ਹਨ। ਇਸ ਲਈ ਮਨੁੱਖ ਨੂੰ ਹਰ ਗੱਲ ’ਤੇ ਆਸਰੇ ਲੈਣ ਵਾਲਾ ਨਹੀਂ ਬਣਨਾ ਚਾਹੀਦਾ।

ਜ਼ਰੂਰਤ ਤੋਂ ਜ਼ਿਆਦਾ ਦੂਜਿਆਂ ’ਤੇ ਨਿਰਭਰਤਾ, ਇਨਸਾਨ ਨੂੰ ਅਪਾਹਜ ਬਣਾ ਦਿੰਦੀ ਹੈ ਤੇ ਅਜਿਹੇ ਲੋਕ ਸਮੇਂ ਦੀ ਅੱਖ ਵਿੱਚ ਅੱਖ ਪਾ ਕੇ ਦੇਖਣ ਦੀ ਜੁਰੱਅਤ ਨਹੀਂ ਕਰ ਸਕਦੇ। ਜ਼ਿੰਦਗੀ ਵਿੱਚ ਖ਼ੁਦ ਹਿੰਮਤ ਕਰੋਗੇ ਤਾਂ ਸਾਰਾ ਕੁਝ ਬਦਲ ਸਕਦੇ ਹਾਂ। ਕਈ ਵਾਰ ਬਾਰ-ਬਾਰ ਸਹਾਰਾ ਪ੍ਰਾਪਤ ਕਰਨ ਦੀ ਆਦਤ ਕਾਰਨ ਸਹਾਰਾ ਦੇਣ ਵਾਲੇ ਹੀ ਮੰਜ਼ਿਲਾਂ ਤੋਂ ਗੁੰਮਰਾਹ ਵੀ ਕਰ ਦਿੰਦੇ ਹਨ। ਦੂਜਿਆਂ ਤੋਂ ਮਿਲਣ ਵਾਲੇ ਸਹਾਰੇ ’ਤੇ ਰਹਿਣ ਨਾਲ ਜੀਵਨ ਹੀ ਬੰਦ ਹੋ ਜਾਂਦਾ ਹੈ। ਜਿਹੜਾ ਵਿਅਕਤੀ ਅਪਾਹਜ ਹੋਣ ਦੇ ਬਾਵਜੂਦ ਚੱਲਦਾ ਰਹਿੰਦਾ ਹੈ, ਉਸ ਨੂੰ ਅੱਗੇ ਕਿਸਮਤ ਉਡੀਕ ਰਹੀ ਹੁੰਦੀ ਹੈ।

‘ਇੱਕ ਬਜ਼ੁਰਗ ਜੋੜਾ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ। ਆਦਮੀ ਦੀ ਉਮਰ ਲਗਭਗ ਅੱਸੀ ਸਾਲ ਦੇ ਕਰੀਬ ਹੋਵੇਗੀ ਤੇ ਔਰਤ ਕੁਝ ਸਾਲ ਘੱਟ। ਜਦੋਂ ਉਹ ਬਜ਼ੁਰਗ ਇੱਕ ਬੋਤਲ ਖੋਲ੍ਹਣ ਲੱਗਾ ਤਾਂ ਉਨ੍ਹਾਂ ਕੋਲੋਂ ਖੁੱਲ੍ਹ ਨਹੀਂ ਸੀ ਰਹੀ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਕੋਲੋਂ ਬੋਤਲ ਖੋਲ੍ਹਣ ਲਈ ਮੰਗੀ ਤਾਂ ਉਨ੍ਹਾਂ ਨੇ ਨਹੀਂ ਦਿੱਤੀ, ਪਰ ਆਪਣੀ ਕੋਸ਼ਿਸ਼ ਜਾਰੀ ਰੱਖੀ। ਬੋਤਲ ਨਾ ਖੁੱਲ੍ਹਦੀ ਦੇਖ ਕੇ ਮੈਂ ਵੀ ਉਨ੍ਹਾਂ ਦੀ ਮਦਦ ਕਰਨ ਲਈ ਹੱਥ ਵਧਾਇਆ, ਪਰ ਸਭ ਕੁਝ ਬੇਕਾਰ। ਆਖਰ ਇੱਕ ਦੋ-ਵਾਰ ਹੋਰ ਕੋਸ਼ਿਸ਼ ਕਰਨ ’ਤੇ ਉਨ੍ਹਾਂ ਨੇ ਬੋਤਲ ਖੋਲ੍ਹ ਲਈ। ਮੇਰੇ ਵੱਲ ਦੇਖ ਕੇ ਕਹਿਣ ਲੱਗੇ: ਦੂਜਿਆਂ ਦੇ ਸਹਾਰੇ ਤੋਂ ਵੱਡਾ ਇਸ ਦੁਨੀਆ ਵਿੱਚ ਕੋਈ ਵਾਇਰਸ ਨਹੀਂ ਤੇ ਖ਼ੁਦ ਦੀ ਹਿੰਮਤ ਤੋਂ ਵੱਡੀ ਕੋਈ ਵੈਕਸੀਨ ਨਹੀਂ ਹੁੰਦੀ।

ਇਸ ਸੰਸਾਰ ਵਿੱਚ ਸਭ ਤੋਂ ਵੱਡਾ ਗ਼ਰੀਬ ਉਹੀ ਹੈ ਜਿਸ ਦੀਆਂ ਖ਼ੁਸ਼ੀਆਂ ਦੂਜਿਆਂ ’ਤੇ ਨਿਰਭਰ ਕਰਦੀਆਂ ਹਨ। ਕੱਪੜਿਆਂ ਦੀ ਮੈਚਿੰਗ ਬਿਠਾਉਣ ਨਾਲ ਸਿਰਫ਼ ਸਰੀਰ ਸੁੰਦਰ ਦਿਸਦਾ ਹੈ, ਪਰ ਜੇਕਰ ਹਿੰਮਤ ਤੇ ਸੋਚ ਨਾਲ ਮੈਚਿੰਗ ਬਿਠਾ ਲਈਏ ਤਾਂ ਜੀਵਨ ਸੁੰਦਰ ਬਣ ਜਾਵੇਗਾ। ਬਦਕਿਸਮਤੀ ਇਹ ਹੈ ਕਿ ਅਸੀਂ ਛੋਟੀ ਜਿਹੀ ਮੁਸ਼ਕਿਲ ਆ ਜਾਣ ’ਤੇ ਢਿੱਗੀ ਢਾਹ ਬੈਠਦੇ ਹਾਂ ਤੇ ਦੂਜਿਆਂ ਤੋਂ ਸਹਾਰੇ ਦੀ ਉਮੀਦ ਕਰਨ ਲੱਗਦੇ ਹਾਂ। ਬੰਦਾ ਅਪੰਗ ਸਰੀਰ ਤੋਂ ਨਹੀਂ ਸੋਚ ਤੋਂ ਹੁੰਦਾ ਹੈ। ਅਰੁਨਿਮਾ ਵਰਗੀਆਂ ਔਰਤਾਂ ਅਪੰਗ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਨੂੰ ਸਰ ਕਰ ਸਕਦੀਆਂ ਨੇ ਤਾਂ ਅਸੀਂ ਕਿਉਂ ਨਹੀਂ?

ਇਸ ਲਈ ਦੋਸਤੋ, ਆਓ, ਆਪਣੇ ਸੰਕਲਪ ਅਤੇ ਕਰਮ ਨਾਲ ਖ਼ੁਦ ਨੂੰ ਨਵੀਂ ਪਛਾਣ ਦੇਈਏ। ਆਸਰੇ ਭਾਲਣ ਦੀ ਬਜਾਏ ਦੂਜਿਆਂ ਨੂੰ ਆਸਰਾ ਦੇਣ ਵਾਲੇ ਬਣੀਏ। ਇਸ ਨਾਲ ਮਨ ਅੰਦਰ ਖ਼ੁਸ਼ੀਆਂ ਦੀਆਂ ਨਵੀਆਂ ਕਰੂੰਬਲਾਂ ਫੁੱਟ ਪੈਣਗੀਆਂ ਤੇ ਅਸੀਂ ਆਪਣੇ ਅੰਦਰ ਅਪਾਰ ਸੰਤੁਸ਼ਟੀ ਮਹਿਸੂਸ ਕਰਨ ਲੱਗਾਂਗੇ। ਹੌਸਲਾ ਨਾ ਕਰਨ ਵਾਲੇ ਤੇ ਦੂਸਰਿਆਂ ਦੇ ਸਹਾਰੇ ਰਹਿਣ ਵਾਲੇ ਲੋਕ ਆਪਣੇ ਮਨ ਵਿੱਚ ਕਲਪਨਾ ਕਰਕੇ ਤਸਵੀਰਾਂ ਖਿੱਚਣ ਦੇ ਯੋਗ ਨਹੀਂ ਹੁੰਦੇ ਬਲਕਿ ਉਹ ਆਪਣੇ ਅੰਦਰ ਕੇਵਲ ਆਦਰਸ਼ ਦੀ ਧੁੰਦਲੀ ਤਸਵੀਰ ਹੀ ਖਿੱਚ ਸਕਦੇ ਹਨ। ਆਪਣੀ ਸਮਰੱਥਾ ਦੇ ਅਨੁਸਾਰ ਸਾਰੇ ਕੰਮ ਆਪ ਹੀ ਕਰੋ। ਐਵੇਂ ਨਾ ਦੂਜਿਆਂ ਤੋਂ ਸਹਾਰੇ ਲੱਭਦੇ ਰਿਹਾ ਕਰੋ। ਆਪਣੇ ਸਿਰ ਦੀਆਂ ਉਲਝਣਾਂ ਖ਼ੁਦ ਹੀ ਸੁਲਝਾ ਲੈਣੀਆਂ ਚਾਹੀਦੀਆਂ ਹਨ, ਸਹਾਰਾ ਦੇਣ ਵਾਲੇ ਤਾਂ ਕੰਘੇ ਦੀ ਕੀਮਤ ਵੀ ਵਸੂਲ ਕਰਦੇ ਰਹਿੰਦੇ ਹਨ। ਇਸ ਲਈ ਆਪਣੇ-ਆਪ ’ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ, ਇੱਕ ਦਿਨ ਸਾਥ ਛੱਡ ਹੀ ਜਾਂਦੇ ਹਨ ਜਾਂ ਸਾਰੀ ਉਮਰ ਮਿਹਣੇ ਹੀ ਮਾਰਦੇ ਹਨ। ਤੁਹਾਡੀ ਹਿੰਮਤ ਤੋਂ ਵਧੀਆ, ਤੁਹਾਡਾ ਕੋਈ ਸਹਾਰਾ ਨਹੀਂ ਹੋ ਸਕਦਾ। ਜ਼ਿੰਦਗੀ ਵਿੱਚ ਜੇਕਰ ਖ਼ੁਸ਼ ਰਹਿਣਾ ਹੈ ਤਾਂ ਸਹਾਰੇ ਲੱਭਣੇ ਬੰਦ ਕਰ ਦਿਓ ਤੇ ਹਿੰਮਤ ਦਾ ਪੱਲਾ ਫੜ ਲਓ। ਤੁਹਾਡੇ ਵਿੱਚ ਅਨੋਖੀਆਂ ਸ਼ਕਤੀਆਂ ਹਨ, ਇਨ੍ਹਾਂ ਨੂੰ ਜਗਾਓ ਤੇ ਵਰਤੋ। ਆਪਣੀ ਖ਼ੁਸ਼ੀ ਲਈ ਪੂਰੀ ਤਰ੍ਹਾਂ ਕਦੇ ਵੀ ਦੂਜਿਆਂ ’ਤੇ ਨਿਰਭਰ ਨਾ ਕਰੋ। ਸਵੈ-ਚਿੰਤਨ ਕਰਕੇ ਵੇਖੋ ਕਿ ਤੁਹਾਨੂੰ ਆਪਣੇ ਕੰਮ ਲਈ ਆਪਣੇ ਅੰਦਰ ਕਿਹੋ ਜਿਹੇ ਬਦਲਾਅ ਦੀ ਜ਼ਰੂਰਤ ਹੈ। ਉਨ੍ਹਾਂ ਤਬਦੀਲੀਆਂ ਨੂੰ ਲਿਆ ਕੇ ਕੰਮ ਸ਼ੁਰੂ ਕਰੋ ਤੇ ਮੁਸਕਰਾਹਟਾਂ ਨੂੰ ਆਪਣੇ ਵੱਸ ਵਿੱਚ ਕਰ ਲਓ। ਜੇਕਰ ਮੁਸਕਰਾਹਟ ਬਿਖੇਰਨ ਦੀ ਜਾਚ ਆ ਗਈ ਤਾਂ ਜ਼ਿੰਦਗੀ ਸੱਚਮੁੱਚ ਸਵਰਗ ਬਣ ਜਾਵੇਗੀ। ਇੱਕ ਗੱਲ ਆਪਣੇ ਦਿਲ-ਦਿਮਾਗ਼ ਵਿੱਚ ਬਿਠਾ ਲਓ ਕਿ ਦੁਨੀਆ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਜੋ ਮੈਂ ਨਹੀਂ ਕਰ ਸਕਦਾ। ਦੁਨੀਆ ਤੁਹਾਡੇ ਨਾਲ ਪਿਆਰ ਕਰਨ ਲੱਗ ਪਵੇਗੀ। ਇਨਸਾਨ ਦੀ ਬਰਬਾਦੀ ਦਾ ਵਕਤ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਹਰ ਕੰਮ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਸਦਾ ਯਾਦ ਰੱਖੋ:

ਜ਼ਿੰਦਗੀ ਵਿੱਚ ਜੇਕਰ ਅੱਗੇ ਵਧਣਾ ਹੈ

ਤਾਂ ਕਦੇ ਵੀ ਨਾ ਨਿਰਭਰ ਰਹਿਣਾ ਗੈਰਾਂ ’ਤੇ

ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ

ਜੋ ਖੜ੍ਹੇ ਹਨ ਆਪਣੇ ਪੈਰਾਂ ’ਤੇੇ।

ਸੰਪਰਕ: 98774-66607

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਮੁੱਖ ਖ਼ਬਰਾਂ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 37 ਤੇ ਢੀਂਡਸਾ ਧੜਾ 15 ਸੀਟਾਂ ’ਤੇ ਲੜ...

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਬੱਚਿਆਂ ਨੂੰ ਸਥਾਨਕ ਵਸਤਾਂ ਦੀ ਵਰਤੋਂ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸ਼ਾਮਲ ਹੋਣ ’ਤੇ ਪਾਬੰਦੀ ਲਾਈ; ਦਿੱ...

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

ਨਵਾਂ ਨਾਅਰਾ ਦਿੱਤਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮ...

ਸ਼ਹਿਰ

View All