ਜਲੰਧਰ (ਪੱਤਰ ਪ੍ਰੇਰਕ): ਬੀਤੀ ਦੇਰ ਰਾਤ ਧੋਗੜੀ ਪਿੰਡ ਵਿਚ ਪਲਸਰ ਸਵਾਰਾਂ ਵਲੋਂ ਗੋਲੀ ਚਲਾਉਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਮਾਇਨ ਖੱਤਰੀ ਪੁੱਤਰ ਹਰਜਿੰਦਰ ਪਾਲ ਵਾਸੀ ਧੋਗੜੀ ਜੋ ਕਿ 11.30 ਵਜੇ ਦੇ ਕਰੀਬ ਘਰ ਦੇ ਬਾਹਰ ਬੈਠਾ ਸੀ। ਇਸੇ ਦੌਰਾਨ 2 ਨੌਜਵਾਨ ਪਲਸਰ ਮੋਟਰਸਾਈਕਲ ‘ਤੇ ਆਏ ਤੇ ਉਸ ‘ਤੇ ਗੋਲੀ ਚਲਾ ਦਿੱਤੀ, ਮਾਇਨ ਦੀ ਸੱਜੀ ਲੱਤ ‘ਤੇ ਗੋਲੀ ਲੱਗੀ ਜਿਸ ਨੂੰ ਰਾਮਾਂਮੰਡੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਮਾਇਨ ਖਤਰੀ ਹੁਣ ਖਤਰੇ ਤੋਂ ਬਾਹਰ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ ਹਰ ਪਹਿਲੂ ‘ਤੇ ਜਾਂਚ ਕੀਤੀ ਜਾ ਰਹੀ ਹੈ।