ਪੱਤਰ ਪ੍ਰੇਰਕ
ਸ਼ਾਹਕੋਟ, 18 ਅਪਰੈਲ
ਔਰਤ ਨੂੰ ਅਗਵਾ ਕਰ ਕੇ ਲਿਜਾਣ ਵਾਲੇ ਮੁਲਜ਼ਮ ਨੂੰ 15 ਦਿਨਾਂ ਬਾਅਦ ਸ਼ਾਹਕੋਟ ਪੁਲੀਸ ਨੇ ਦਿੱਲੀ ਦੇ ਨੇੜਿਉਂ ਅਗਵਾ ਕੀਤੀ ਔਰਤ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਚਓ ਸ਼ਾਹਕੋਟ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਵਾਸੀ ਜਾਫਰਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਮਨਦੀਪ ਕੌਰ ਨੂੰ 4 ਅਪਰੈਲ ਤੋਂ ਗੁਰਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਪੜਤਾਲ ਕਰਨ ’ਤੇ ਦਿੱਲੀ ਨੇੜਿਓਂ ਮੁਲਜ਼ਮ ਨੂੰ ਅਗਵਾ ਕੀਤੀ ਔਰਤ ਸਣੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਔਰਤ ਨੇ ਮੁਲਜ਼ਮ ਖ਼ਿਲਾਫ਼ ਦੋਸ਼ ਲਗਾਇਆ ਕਿ ਉਹ ਉਸ ਨੂੰ ਨਸ਼ੀਲੀ ਦਵਾਈ ਨਾਲ ਬੇਹੋਸ਼ ਕਰ ਕੇ ਨਾਂਦੇੜ ਲੈ ਗਿਆ ਸੀ ਤੇ ਬਾਅਦ ਵਿਚ ਦਿੱਲੀ ਲੈ ਆਇਆ।