ਫਗਵਾੜਾ: ਇੱਥੋਂ ਦੇ ਤਾਕੀਆਂ ਮੁਹੱਲਾ ਵਿੱਚ ਕਾਰਾਂ ਦੀ ਸਾਈਡ ਨੂੰ ਲੈ ਕੇ ਦੋ ਕਾਰ ਚਾਲਕਾਂ ਵਿਚਕਾਰ ਹੋਏ ਤਕਰਾਰ ਦੌਰਾਨ ਇੱਕ ਸਫ਼ਾਰੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰ ਦਿੱਤੀ ਗਈ। ਐੱਸਐੱਚਓ ਸਿਟੀ ਅਮਨਦੀਪ ਨੇ ਦੱਸਿਆ ਕਿ ਸਵਿਫ਼ਟ ਤੇ ਸਫ਼ਾਰੀ ਕਾਰ ’ਚ ਸਵਾਰ ਨੌਜਵਾਨ ਜਦੋਂ ਨਿਕਲਣ ਲੱਗੇ ਤਾਂ ਸਾਈਡ ਨੂੰ ਲੈ ਕੇ ਦੋਵਾਂ ਧਿਰਾਂ ਦੀ ਆਪਸ ’ਚ ਤਕਰਾਰ ਹੋ ਗਈ ਜਿਸ ਦੌਰਾਨ ਹੱਥੋਪਾਈ ਵੀ ਹੋਈ ਤੇ ਗੱਡੀ ਦੀ ਭੰਨ-ਤੋੜ ਵੀ ਕੀਤੀ ਗਈ। ਮੌਕੇ ’ਤੇ ਪੁਲੀਸ ਨੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐੱਸਐੱਚਓ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਆਪਸ ’ਚ ਨਬਿੇੜਾ ਹੋ ਗਿਆ ਹੈ। – ਪੱਤਰ ਪ੍ਰੇਰਕ