ਜਲੰਧਰ: ਇੱਥੋਂ ਦੀ ਬਜ਼ੁਰਗ ਮਿਲਟਰੀ ਵੈਟਰਨ ਐਸੋਸੀਏਸ਼ਨ ਨੇ ਦੋ ਕੰਸਟਰੇਟਰ ਮਿਲਟਰੀ ਹਸਪਤਾਲ ਨੂੰ ਦਾਨ ਕੀਤੇ ਹਨ। ਜਥੇਬੰਦੀ ਵੱਲੋਂ ਸੇਵਾ-ਮੁਕਤ ਕਰਨਲ ਐੱਚਕੇ ਸਿੰਘ ਨੇ ਦੱਸਿਆ ਕਿ ਕੋਵਿਡ-19 ਦੌਰਾਨ ਖਰੀਦੇ ਗਏ ਕੰਸਟਰੇਟਰ ਵਰਤੋਂ ਵਿਚ ਨਹੀਂ ਆਏ, ਇਸ ਕਰਕੇ ਹੁਣ ਫੌਜ ਵਿਚ ਸੇਵਾ ਨਿਭਾਅ ਚੁੱਕੇ ਸਾਥੀਆਂ ਨੇ ਫੈਸਲਾ ਕੀਤਾ ਕਿ ਇਹ ਮਿਲਟਰੀ ਹਸਪਤਾਲ ਨੂੰ ਦਿੱਤੇ ਜਾਣ ਤਾਂ ਜੋ ਲੋੜ ਵੇਲੇ ਕੰਮ ਆ ਸਕਣ। ਇਸ ਮੌਕੇ ਮੇਜਰ ਜਨਰਲ ਵਿਕਾਸ ਰੋਹੀਲਾ, ਬ੍ਰਿਗੇਡੀਅਰ ਪੀ. ਪ੍ਰਸ਼ਾਦ, ਸੇਵਾ ਮੁਕਤ ਬ੍ਰਿਗੇਡੀਅਰ ਸੁਰਿੰਦਰ ਸਿੰਘ ਮੱਲ੍ਹੀ, ਕਰਨਲ ਹਰਭਜਨ ਬਾਜਵਾ, ਕਰਨਲ ਜੇਐੱਸ ਜਸਵਾਲ, ਕਰਨਲ ਆਰਐੱਸ ਸੇਖੋਂ ਤੇ ਕਰਨਲ ਜਗਜੀਤ ਸਿੰਘ ਉਨ੍ਹਾਂ ਨਾਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ