ਪੱਤਰ ਪ੍ਰੇਰਕ
ਫਿਲੌਰ, 30 ਜੂਨ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨੂਰਮਹਿਲ ਨੇੜੇ ਪਿੰਡ ਭੰਗਾਲਾ ਵਿੱਚ ਪ੍ਰੀ-ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੇ ਮਾਡਲ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਸੂਬੇ ਵਿੱਚ ਫੈਲਣ ਤੋਂ ਰੋਕਣ ਲਈ ਸਹੀ ਸਮੇਂ ’ਤੇ ਲੋੜੀਂਦੇ ਕਦਮ ਚੁੱਕੇ ਗਏ, ਜਿਸ ਸਦਕਾ ਦੂਜੇ ਰਾਜਾਂ ਨਾਲੋਂ ਪੰਜਾਬ ਦੀ ਹਾਲਤ ਬਿਹਤਰ ਹੈ। ਬਾਜਵਾ ਨਾਲ ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਵੀ ਮੌਜੂਦ ਸਨ। ਸ੍ਰੀ ਬਾਜਵਾ ਨੇ ਪ੍ਰੀ-ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੀ ਕਾਰਜਪ੍ਰਣਾਲੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਪ੍ਰੀ ਕਾਸਟ ਪੈਰਾਬੋਲਿਕ ਬਲਾਕ ਨੂੰ ਵਿਛਾਉਣ ’ਤੇ ਆਉਣ ਵਾਲੀ ਕੀਮਤੀ ਰਵਾਇਤੀ ਪ੍ਰਣਾਲੀ ਤੋਂ ਬਹੁਤ ਘੱਟ ਹੈ। ਇਸ ਮੌਕੇ ਏਡੀਸੀ ਵਿਸ਼ੇਸ਼ ਸਾਰੰਗਲ, ਐੱਸਡੀਐੱ ਫਿਲੌਰ ਵਿਨੀਤ ਕੁਮਾਰ, ਮੈਨੇਜਿੰਗ ਡਾਇਰੈਕਟਰ ਬਰਜਿੰਦਰ ਪਾਲ ਸਿੰਘ ਅਤੇ ਸੁਪਰਡੈਂਟ ਇੰਜਨੀਅਰ ਸ਼ਮੀ ਸਿੰਗਲਾ ਹਾਜ਼ਰ ਸਨ।
ਵਿਕਾਸ ਕਾਰਜ ਸ਼ੁਰੂ ਕਰਵਾਏ
ਪਠਾਨਕੋਟ (ਪੱਤਰ ਪ੍ਰੇਰਕ): ਵਿਧਾਇਕ ਅਮਿਤ ਵਿੱਜ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ 61 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾ ਦਿੱਤਾ ਹੈ। ਇਸ ਮੌਕੇ ਯੂਥ ਆਗੂ ਆਸ਼ੀਸ਼ ਵਿੱਜ, ਸਰਪੰਚ ਗਗਨਦੀਪ, ਸਰਪੰਚ ਨਰਿੰਦਰ ਕਾਲਾ, ਵਿਕਰਮ, ਦਰਸ਼ਨ, ਨਰੇਸ਼ ਮਹਾਜਨ, ਰਾਣਾ, ਪੱਪੂ ਮਹਾਜਨ, ਸਰਪੰਚ ਸੁਰਜੀਤ, ਨੀਲਮ, ਜਸਵੀਰ ਅਤੇ ਰਾਮ ਸਵਰੂਪ ਹਾਜ਼ਰ ਸਨ।