ਫਗਵਾੜਾ: ਭਾਜਪਾ ਦੇ ਸਾਬਕਾ ਬਲਾਕ ਪ੍ਰਧਾਨ ਚੰਦਰ ਮੋਹਨ ਚਾਵਲਾ ਨਮਿਤ ਅੰਤਿਮ ਅਰਦਾਸ ਅੱਜ ਗੀਤਾ ਭਵਨ ਮੰਦਿਰ ਮਾਡਲ ਟਾਊਨ ਵਿਖੇ ਹੋਈ, ਜਿੱਥੇ ਵੱਖ ਵੱਖ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਐੱਸਸੀ/ਐੱਸਟੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਅਨੀਤਾ ਸੋਮ ਪ੍ਰਕਾਸ਼, ਰਾਜੇਸ਼ ਬਾਂਗਾ, ਗਊ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਕੀਮਤੀ ਲਾਲ ਭਗਤ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ, ਪੰਜਾਬ ਭਾਜਪਾ ਦੇ ਸਕੱਤਰ ਉਮੇਸ਼ ਸ਼ਾਰਧਾ, ਜੋਤੀ ਬਾਲਾ ਪੀਸੀਐੱਸ, ਦਿਨੇਸ਼ ਸਰਪਾਲ ਪ੍ਰਧਾਨ ਪੰਜਾਬ ਭਾਜਪਾ ਵਪਾਰ ਮੰਡਲ, ਜਥੇਦਾਰ ਸਰਵਣ ਸਿੰਘ ਕੁਲਾਰ, ਸਨਅਤਕਾਰ ਵਿਕਾਸ ਉਪਲ, ਓਮ ਉਪਲ, ਅਸ਼ੋਕ ਸੇਠੀ, ਬਾਵਾ ਕੋਹਲੀ, ਡਾ. ਜਸਜੀਤ ਵਿਰਕ, ਕਮਲ ਧਾਲੀਵਾਲ, ਵਿਮਲ ਵਰਮਾਨੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਰੇਸ਼ ਭਾਰਦਵਾਜ, ਨਰੇਸ਼ ਦੁੱਗਲ, ਬਲਭੱਦਰ ਸੈਨ ਦੁੱਗਲ ਅਤੇ ਹੋਰ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਪੁੱਤਰ ਪੰਕਜ ਚਾਵਲਾ ਨਾਲ ਦੁੱਖ ਸਾਂਝਾ ਕੀਤਾ। -ਪੱਤਰ ਪ੍ਰੇਰਕ