ਨਵਾਂਸ਼ਹਿਰ: ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਟਿਫਨ ਸੇਵਾ ਕਰਨ ਦੌਰਾਨ ਕਿਹਾ ਕਿ ਹਰ ਇਨਸਾਨ ਨੂੰ ਜਿਊਂਧਾ ਰਹਿਣ ਲਈ ਦੋ ਵਕਤ ਦੇ ਖਾਣੇ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਨੇ ਅਜਿਹੇ ਲੋਕਾਂ ਲਈ ਨਵਾਂਸ਼ਹਿਰ ਵਿੱਚ ਗੁਰਜਿੰਦਰ ਸਿੰਘ ਕੈਨੇਡਾ ਅਤੇ ਅਮਰੀਕ ਸਿੰਘ ਦੇ ਉਦਮ ਨਾਲ ਨਿਊ ਫਰੈਂਡਜ਼ ਕਲੋਨੀ ਵਿੱਚ ਗੁਰੂ ਕੀ ਰਸੋਈ ਸ਼ੁਰੂ ਕੀਤੀ ਸੀ ਜੋ ਰੋਜ਼ਾਨਾ ਸਵੇਰ ਵੇਲੇ ਨਿਸ਼ਕਾਮ ਖਾਣਾ ਤਿਆਰ ਕਰਕੇ ਘਰ-ਘਰ ਪਹੁੰਚਾਉਣ ਦੀ ਸੇਵਾ ਕਰ ਰਹੀ ਹੈ। ਨਵਾਂਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿਚ ਰੋਜ਼ਾਨਾ ਕਰੀਬ ਪੈਂਤੀ ਟਿਫਨ ਭੇਜੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਕੋਵਿਡ ਮਰੀਜ਼ਾਂ ਲਈ ਸਿਵਲ ਹਸਪਤਾਲ ਵਿੱਚ ਪੰਦਰਾਂ ਵਿਅਕਤੀਆਂ ਦਾ ਖਾਣਾ ਭੇਜਿਆ ਜਾਂਦਾ ਹੈ। -ਪੱਤਰ ਪ੍ਰੇਰਕ