ਪੱਤਰ ਪ੍ਰੇਰਕ
ਬੰਗਾ, 5 ਅਕਤੂਬਰ
ਸਥਾਨਕ ਸਦਰ ਦੀ ਪੁਲੀਸ ਵਲੋਂ 80 ਕਿੱਲੋ ਗਾਂਜਾ ਅਤੇ 5 ਲੱਖ ਦੀ ਡਰੱਗ ਮਨੀ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਚ ਇੱਕ ਮਹਿਲਾ ਵੀ ਸ਼ਾਮਲ ਹੈ। ਇਨ੍ਹਾਂ ਦੀ ਪਛਾਣ ਸਚਿਨ ਕੁਮਾਰ, ਮੱਖਣ ਪਾਸਵਾਨ, ਮਿੰਟੂ ਕੁਮਾਰੀ ਵਾਸੀ ਬਿਹਾਰ ਵਜੋਂ ਹੋਈ ਹੈ। ਜਦੋਂ ਕਿ ਉਨ੍ਹਾਂ ਦਾ ਚੌਥਾ ਸਾਥੀ ਰਮੇਸ਼ ਚੌਰਸੀਆ ਉਰਫ਼ ਰਮੇਸ਼ ਚੋਪੜਾ ਅਜੇ ਫਰਾਰ ਹੈ। ਥਾਣਾ ਮੁਖੀ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਲੁਧਿਆਣਾ ਤੇ ਨਵਾਂ ਸ਼ਹਿਰ ਵਿਚਲੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਹਨ।