ਪੱਤਰ ਪ੍ਰੇਰਕ
ਪਠਾਨਕੋਟ, 7 ਨਵੰਬਰ
ਪਿੰਡ ਪਰਮਾਨੰਦ ਵਿੱਚ ਬੀਤੀ ਦੇਰ ਰਾਤ ਇੱਕ ਕੈਂਟਰ ਪਲਟ ਕੇ ਸੜਕ ਕਿਨਾਰੇ ਇੱਕ ਨਿਕਾਸੀ ਨਾਲੇ ਵਿੱਚ ਡਿੱਗ ਗਿਆ ਜਿਸ ਦੌਰਾਨ ਕੈਂਟਰ ਦੇ ਡਰਾਈਵਰ ਅਤੇ ਕਲੀਨਰ ਵਾਲ-ਵਾਲ ਬਚ ਗਏ ਜਦਕਿ ਕੈਂਟਰ ਵਿੱਚ ਲੋਡ ਅੰਡੇ ਟੁੱਟਣ ਨਾਲ ਭਾਰੀ ਆਰਥਿਕ ਨੁਕਸਾਨ ਹੋ ਗਿਆ। ਕੈਂਟਰ ਚਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਨੈਸ਼ਨਲ ਹਾਈਵੇਅ ’ਤੇ ਪਰਮਾਨੰਦ ਪਿੰਡ ਵਿੱਚ ਸਥਿਤ ਇੱਕ ਢਾਬੇ ’ਤੇ ਖਾਣਾ ਖਾਣ ਲਈ ਰੁਕਿਆ। ਇਸ ਤੋਂ ਬਾਅਦ ਜਦੋਂ ਉਸ ਨੇ ਗੱਡੀ ਹਾਈਵੇਅ ’ਤੇ ਚੜ੍ਹਾਉਣ ਲਈ ਪਿੱਛੇ ਕੀਤੀ ਤਾਂ ਅਚਾਨਕ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਥੱਲੇ ਉਤਰ ਗਈ ਅਤੇ ਇੱਕ ਨਿਕਾਸੀ ਨਾਲੇ ਵਿੱਚ ਜਾ ਡਿੱਗੀ।