ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 20 ਅਕਤੂਬਰ
ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲੀਸ ਵੱਲੋਂ 5 ਦੇਸੀ ਪਿਸਤੌਲ, 10 ਮੈਗਜੀਨ, 10 ਜਿੰਦਾ ਰੌਂਦਾਂ ਸਣੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਜਲੰਧਰ ਸਵਰਨਦੀਪ ਸਿੰਘ ਨੇ ਦੱਸਿਆ ਕਰਾਈਮ ਬ੍ਰਾਂਚ ਜ਼ਿਲ਼੍ਹਾ ਜਲੰਧਰ ਦਿਹਾਤੀ ਦੇ ਏਐੱਸਆਈ ਬਲਵਿੰਦਰ ਸਿੰਘ ਸਣੇ ਕਰਮਚਾਰੀਆਂ ਦੇ ਅੱਡਾ ਅਮਾਨਤਪੁਰ ਮੋੜ ’ਤੇ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਕੇਸ਼ ਕੁਮਾਰ ਯਾਦਵ ਦੇ ਵਿਸ਼ੇਸ਼ ਗੁਰਗੇ ਵਿਜੈ ਰਾਮ ਤੇ ਅਜੈ ਰਾਮ ਪੁੱਤਰ ਲਾਲ ਬਹਾਦੁਰ ਰਾਮ ਵਾਸੀ ਮਕਾਨ ਨੰ. 4786, ਖਵਾਜਪੁਰ ਬਸੰਤਪੁਰ ਸ਼ਿਵਾ ਬਿਹਾਰ ਨੂੰ ਰੱਖਿਆ ਹੋਇਆ ਹੈ। ਜੋ ਅਸਲਾ ਸਪਲਾਈ ਕਰਨ ਲਈ ਅੰਮ੍ਰਿਤਸਰ ਜਾਣ ਲਈ ਬਿਧੀਪੁਰ ਤੋਂ ਬੱਸ ਫੜਨ ਲਈ ਖੜ੍ਹੇ ਹਨ। ਬਲਵਿੰਦਰ ਸਿੰਘ ਨੇ ਟੀਮ ਸਣੇ ਹਾਈਵੇਅ ’ਤੇ ਅੱਡਾ ਬਿਧੀਪੁਰ ਪੁੱਜ ਕੇ 2 ਵਿਅਕਤੀ ਜੋ ਕਾਲੇ ਰੰਗ ਦੇ ਕਿੱਟ ਬੈਗ ਪਾ ਕੇ ਖੜ੍ਹੇ ਸੀ ਜੋ ਪੁਲੀਸ ਨੂੰ ਦੇਖ ਕੇ ਉਥੋਂ ਦੌੜਨ ਲੱਗੇ। ਪੁਲੀਸ ਨੇ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਵਿਜੈ ਕੁਮਾਰ ਦੇ ਬੈਗ ਵਿੱਚੋਂ 3 ਦੇਸੀ ਪਿਸਤੌਲ, 6 ਮੈਗਜੀਨ ਸਣੇ 6 ਜਿੰਦਾ ਰੌਂਦ ਬਰਾਮਦ ਕੀਤੇ ਤੇ ਅਜੈ ਕੁਮਾਰ ਦੇ ਬੈਗ ਦੀ ਤਲਾਸ਼ੀ ਲੈਣ ’ਤੇ 2 ਦੇਸੀ ਪਿਸਤੌਲ, 4 ਮੈਗਜੀਨਾਂ ਸਣੇ 4 ਜਿੰਦਾ ਰੌਂਦ ਬਰਾਮਦ ਹੋਣ ’ਤੇ ਮੁਲਜ਼ਮ ਵਿਜੈ ਕੁਮਾਰ ਤੇ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਫੜੇ ਵਿਅਕਤੀਆਂ ਨੇ ਜੰਡਿਆਲਾ ਤੇ ਅੰਮ੍ਰਿਤਸਰ ’ਚ ਗੈਂਗਸਟਰਾਂ ਤੇ ਉਨ੍ਹਾਂ ਦੇ ਸ਼ੂਟਰਾਂ ਨੂੰ ਦਿਵਾਲੀ ’ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਹਥਿਆਰ ਦੇਣੇ ਸੀ। ਬਰਾਮਦ ਹਥਿਆਰ ਬਿਲਕੁਲ ਨਵੇਂ ਹਨ, ਜੋ ਇਨ੍ਹਾਂ ਨੇ 60,000 ਰੁਪਏ ਦੇ ਹਿਸਾਬ ਨਾਲ ਪਹੁੰਚ ਲੈਣੀ ਸੀ।
ਦੋ ਕਿਲੋ ਹੈਰੋਇਨ ਅਤੇ ਅਸਲੇ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ
ਜਲੰਧਰ (ਦਿਹਾਤੀ) ਪੁਲੀਸ ਨੇ 2 ਕਿਲੋ ਹੈਰੋਇਨ, 1 ਪਿਸਟਲ, 5 ਰੌਂਦਾਂ ਸਣੇ 1 ਇੰਟਰਨੈਸ਼ਨਲ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਫਿਲੌਰ ’ਚ ਮੁਲਜ਼ਮ ਗੁਰਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪੰਜਢੇਰਾ ਨੂੰ ਇਸ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਨੇ ਦੱਸਿਆ ਕਿ ਉਹ ਗਗਨਦੀਪ ਸਿੰਘ ਉਰਫ ਮੋਰ ਵਾਸੀ ਸਰਵਣ ਪਾਰਕ ਰਾਹੋਂ ਰੋਡ ਲੁਧਿਆਣਾ ਪਾਸੋਂ ਮੋਗਾ ਸਾਈਡ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ। ਜਿਸ ’ਤੇ ਇੰਸਪੈਕਟਰ ਸੁਰਿੰਦਰ ਕੁਮਾਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੋਗਾ ’ਚ ਛਾਪਾ ਮਾਰਿਆ। ਜਿੱਥੇ ਨਸ਼ਾ ਤਸਕਰਾਂ ਨੇ ਪੁਲੀਸ’ਤੇ ਗੋਲਿਆਂ ਚਲਾਈਆਂ ਤੇ ਇਸ