ਪੱਤਰ ਪ੍ਰੇਰਕ
ਸ਼ਾਹਕੋਟ, 11 ਮਾਰਚ
ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਦੂਜੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ ਅਤੇ ਮਹਿਤਪੁਰ ਵਿੱਚ ਪਾਰਟੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿਚ ਚੱਲੀ ‘ਆਪ’ ਦੀ ਹਨੇਰੀ ਦੇ ਬਾਵਜੂਦ ਇਸ ਪੰਥਕ ਹਲਕੇ ਵਿਚ ਲਾਡੀ ਸ਼ੇਰੋਵਾਲੀਆ ਲਗਾਤਾਰ ਦੂਜੀ ਵਾਰ ਆਪਣੀ ਪਕੜ ਸਾਬਿਤ ਕਰ ਸਕੇ ਹਨ। ਦੂਜੀ ਵਾਰ 12,079 ਵੋਟਾਂ ਦੇ ਫਰਕ ਨਾਲ ਜਿਤਾਉਣ ’ਤੇ ਉਨ੍ਹਾਂ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹਲਕੇ ਦੇ ਲੋਕਾਂ ਦੇ ਰਿਣ੍ਹੀ ਰਹਿਣਗੇ।
ਸ੍ਰੀ ਲਾਡੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੇ ਹੀ ਉਨ੍ਹਾਂ ਨੂੰ ਦੂਜੀ ਵਾਰ ਵਿਧਾਨ ਸਭਾ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਵਿਕਾਸ ਵੱਡੇ ਪੱਧਰ ਉਤੇ ਕੀਤਾ ਜਾਵੇਗਾ।
ਇਸ ਮੌਕੇ ਗੁਰਮੇਜ ਸਿੰਘ ਮਲਸੀਆਂ, ਮੇਜਰ ਸਿੰਘ ਬਾਜਵਾ, ਅਜਮੇਰ ਸਿੰਘ ਖਾਲਸਾ, ਪਰਵੀਨ ਗਰੋਵਰ, ਗੁਲਜ਼ਾਰ ਸਿੰਘ ਥਿੰਦ, ਅਸ਼ਿਵੰਦਰਪਾਲ ਸਿੰਘ ਨੀਟੂ, ਸੁਰਿੰਦਰ ਸਿੰਘ ਪਦਮ, ਸੁਖਦੀਪ ਸਿੰਘ ਕੰਗ, ਸੁਰਿੰਦਰ ਭੱਟੀ, ਅਰਵਿੰਦ ਕੁਮਾਰ, ਪ੍ਰਭਦੇਵ ਖਹਿਰਾ, ਗੁਰਮੁੱਖ ਸਿੰਘ ਬਹੁਗੁਣ, ਕੁਲਵੰਤ ਸਿੰਘ ਢੰਡੋਵਾਲ, ਆਦੇਸ਼ਵਰ ਸਿੰਘ ਸ਼ੇਰੋਵਾਲੀਆ, ਬੂਟਾ ਸਿੰਘ ਕਲਸੀ ਅਤੇ ਜਗਤਾਰ ਸਿੰਘ ਤਾਰੀ ਨੇ ਸ਼ੇਰੋਵਾਲੀਆ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਜ਼ਾਹਿਰ ਕੀਤੀ।