ਪੱਤਰ ਪ੍ਰੇਰਕ
ਦਸੂਹਾ, 22 ਅਗਸਤ
ਇਥੇ ਉਪ ਮੰਡਲ ਮੈਜਿਸਟ੍ਰੇਟ ਹਰਬੰਸ ਸਿੰਘ ਵੱਲੋਂ 75 ਪਲੱਸ ਉਮਰ ਵਰਗ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਦਰਜਨਾਂ ਤਗਮੇ ਜਿੱਤਣ ਵਾਲੇ ਵਾਰਡ ਨੰਬਰ-15 ਦੇ ਵੈਟਰਨ ਅਥਲੀਟ ਸੋਹਣ ਲਾਲ ਰਾਜਪੂਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੋਹਣ ਲਾਲ ਦਾ ਸਨਮਾਨ ਆਜ਼ਾਦੀ ਦਿਹਾੜਾ ਮਨਾਉਣ ਲਈ ਪੰਚਾਇਤ ਸੰਮਤੀ ਸਟੇਡੀਅਮ ਵਿਖੇ ਕਰਵਾਏ ਉਪ ਮੰਡਲ ਪੱਧਰੀ ਸਮਾਰੋਹ ’ਚ ਕੀਤਾ ਗਿਆ। ਐਸਡੀਐਮ ਨੇ ਕਿਹਾ ਕਿ ਸੋਹਣ ਲਾਲ ਖੇਡ ਕਾਬਲੀਅਤ ਨਾਲ ਨੌਜਵਾਨਾਂ ਤੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।