ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 11 ਅਪਰੈਲ
ਬਲਾਚੌਰ-ਰੋਪੜ ਸੜਕ ’ਤੇ ਰੱਕੜਾਂ ਬੇਟ ਲਾਗੇ ਉਲਟ ਦਿਸ਼ਾ ਤੋਂ ਆ ਰਹੇ ਜੇ.ਸੀ.ਬੀ. ਚਾਲਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟਰ ਚਾਲਕ ਦੀ ਮੌਤ ਹੋ ਗਈ। ਜੇਸੀਬੀ ਨੂੰ ਹਰਪਾਲ ਮਸੀਹ ਵਾਸੀ ਦੁੱਲਾ ਨੰਗਲ ਧਾਰੀਵਾਲ (ਜ਼ਿਲ੍ਹਾ ਗੁਰਦਾਸਪੁਰ) ਚਲਾ ਰਿਹਾ ਸੀ। ਉਸ ਨੇ ਸਾਹਮਣੇ ਤੋਂ ਆ ਰਹੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਸਕੂਟਰ ਚਾਲਕ ਸੋਹਣ ਸਿੰਘ (79) ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਰੱਕੜਾਂ ਬੇਟ ਲਾਗਲੇ ਪਿੰਡ ਲੋਹਟਾਂ ਤੋਂ ਸੀਮਿੰਟ ਲੈਣ ਜਾ ਰਿਹਾ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਰੋਪੜ ਲਿਜਾਇਆ ਜਾ ਰਿਹਾ ਸੀ ਕਿ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਤਫਤੀਸ਼ੀ ਅਫਸਰ ਏਐੱਸਆਈ ਵਰਿੰਦਰ ਕੁਮਾਰ ਨੇ ਜੇਸੀਬੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।