ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 15 ਸਤੰਬਰ
ਪੁਲੀਸ ਨੇ ਪਿੰਡ ਲਾਟੀਆਂਵਾਲ ਦੇ ਸਰਪੰਚ ਬਲਬੀਰ ਸਿੰਘ ਪੁੱਤਰ ਕਿਰਪਾਲ ਸਿੰਘ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਐਨਡੀਪੀਐਸ ਐਕਟ ਤਹਿਤ ਕੇਸ ਨੰ. 110, 1/6/2022 (22 ਗਰਾਮ ਡਰੱਗ) ਕੇਸ ਨੰਬਰ 120, 13/6/2022 ਨੂੰ ਐਨਡੀਪੀਐਸ ਐਕਟ ਤਹਿਤ 150 ਗਰਾਮ ਡਰੱਗ ਤੇ ਕੇਸ ਨੰਬਰ 229, 4/9/2022 ਨੂੰ ਇਕ ਕਿਲੋ ਹੈਰੋਇਨ ਤੇ 540 ਨਸ਼ੀਲੇ ਕੈਪਸੂਲ, ਕੇਸ ਨੰਬਰ 111 ਮਿਤੀ 3/6/2022 ਨੂੰ 232 ਗਰਾਮ ਡਰੱਗ ਬਰਾਮਦ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਜਾਂਚ ਦੌਰਾਨ ਦੱਸਿਆ ਸੀ ਕਿ ਉਹ ਵੱਡੇ ਪੱਧਰ ’ਤੇ ਨਸ਼ੇ ਦੀ ਸਮੱਗਲਿੰਗ ਪਿੰਡ ਦੇ ਸਰਪੰਚ ਬਲਬੀਰ ਸਿੰਘ ਨਾਲ ਮਿਲ ਕੇ ਕਰਦੇ ਹਨ। ਬਰਾਮਦਗੀਆਂ ’ਚ ਹਿੱਸਾ ਵੀ ਉਸ ਦਾ ਦੱਸਿਆ ਜਾ ਰਿਹਾ ਸੀ। ਜਿਸ ’ਤੇ ਪੁਲੀਸ ਨੇ ਅੱਜ ਮੁਲਜ਼ਮ ਬਲਬੀਰ ਸਿੰਘ ਸਰਪੰਚ ਪਿੰਡ ਲਾਟੀਆਂਵਾਲ ਨੂੰ ਡਰੱਗ ਕੇਸ ’ਚ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਰਪੰਚ ’ਤੇ ਪਹਿਲਾਂ ਵੀ ਕਈ ਕੇਸ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ।