ਨਵਾਂਸ਼ਹਿਰ: ਅੱਜ ਇਥੇ ਭੱਠਾ ਵਰਕਰਜ਼ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਤੇ ਪਰਵਾਸੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਮੁਜ਼ਾਹਰਾ ਕਰ ਕੇ ਪ੍ਰਧਾਨ ਮੰਤਰੀ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਕੋਲੇ ਦੀਆਂ ਕੀਮਤਾਂ ਘਟਾਉਣ, ਇੱਟਾਂ ਤੇ ਜੀਐੱਸਟੀ ’ਚ ਕੀਤਾ ਗਿਆ 7 ਫੀਸਦੀ ਵਾਧਾ ਵਾਪਸ ਲੈਣ, ਵਿਦੇਸ਼ੀ ਕੋਲੇ ’ਤੇ ਪਾਬੰਦੀ ਲਾ ਕੇ ਭੱਠਿਆਂ ਨੂੰ ਦੇਸ਼ੀ ਕੋਲਾ ਸਪਲਾਈ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਇਕ ਹੋਰ ਮੰਗ ਪੱਤਰ ਰਾਹੀਂ ਰੇਤਾ ਵਾਜ਼ਬਿ ਕੀਮਤ ’ਤੇ ਨਿਰਵਿਘਨ ਮੁਹੱਈਆ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ਿਵ ਨੰਦਨ, ਬੱਬਲੂ ਸਲੋਹ, ਸੋਢੀ ਸਿੰਘ, ਸੋਹਣ ਲਾਲ ਬੱਲੋਵਾਲ, ਮਨੋਜ ਕੁਮਾਰ, ਹਰੀਸ਼ ਕੁਮਾਰ, ਆਜ਼ਾਦ ਤੇ ਕੇਸ਼ੀ ਬਘੌਰਾਂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ