ਅੱਠ ਮਹੀਨਿਆਂ ਦੀ ਬੱਚੀ ਦੇ ਕਤਲ ਦੇ ਦੋਸ਼ ਹੇਠ ਮਾਸੜ ਗ੍ਰਿਫ਼ਤਾਰ : The Tribune India

ਅੱਠ ਮਹੀਨਿਆਂ ਦੀ ਬੱਚੀ ਦੇ ਕਤਲ ਦੇ ਦੋਸ਼ ਹੇਠ ਮਾਸੜ ਗ੍ਰਿਫ਼ਤਾਰ

ਅੱਠ ਮਹੀਨਿਆਂ ਦੀ ਬੱਚੀ ਦੇ ਕਤਲ ਦੇ ਦੋਸ਼ ਹੇਠ ਮਾਸੜ ਗ੍ਰਿਫ਼ਤਾਰ

ਪੱਤਰ ਪ੍ਰੇਰਕ

ਆਦਮਪੁਰ ਦੋਆਬਾ, 16 ਅਗਸਤ

ਪਿੰਡ ਪਧਿਆਣਾ ’ਚ 8 ਮਹੀਨੇ ਦੀ ਬੱਚੀ ਦੇ ਕਤਲ ਦਾ ਮਾਮਲਾ ਪੁਲੀਸ ਨੇ 24 ਘੰਟੇ ਵਿੱਚ ਸੁਲਝਾ ਲਿਆ ਹੈ।

ਡੀਐੱਸਪੀ ਆਦਮਪੁਰ ਸਰਬਜੀਤ ਰਾਏ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਪਧਿਆਣਾ ’ਚ 8 ਮਹੀਨੇ ਦੀ ਬੱਚੀ ਦਾ ਕਤਲ ਹੋ ਗਿਆ ਹੈ। ਬੱਚੀ ਦੀ ਮਾਂ ਸਰਿਤਾ ਦੇਵੀ ਪਤਨੀ ਗੋਲੂ ਚੌਧਰੀ ਵਾਸੀ ਕੁਸ਼ਟ ਆਸ਼ਰਮ ਨੇੜੇ ਝੁੱਗੀਆਂ ਥਾਣਾ ਸਿਟੀ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੀ ਭੈਣ ਸੁਨੀਤਾ ਨੂੰ ਮਿਲਣ ਪਧਿਆਣਾ ਆਈ ਸੀ ਤੇ ਰਾਤ ਦੇ ਸਮੇਂ ਉਹ ਤੇ ਉਸ ਦੀ ਬੱਚੀ ਆਪਣੇ ਕਮਰੇ ਵਿੱਚ ਸੁੱਤੇ ਪਏ ਸਨ। ਉਸ ਦਾ ਜੀਜਾ ਰਾਮਾ ਨੰਦ ਰਾਤ 10 ਵਜੇ ਉਸ ਦੇ ਕਮਰੇ ਵਿੱਚ ਆਇਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਿਆ। ਇਸ ਦਾ ਵਿਰੋਧ ਕਰਨ ’ਤੇ ਉਹ ਉੱਥੋਂ ਗੁੱਸੇ ਵਿੱਚ ਚਲਾ ਗਿਆ। ਰਾਤ 11 ਵਜੇ ਦੇ ਕਰੀਬ ਜਦੋਂ ਉਹ ਨੂੰ ਜਾਗ ਆਈ ਤਾਂ ਉਸ ਦੀ ਬੱਚੀ ਉਸ ਨਾਲ ਨਹੀਂ ਸੀ। ਇਸੇ ਦੌਰਾਨ ਉਸ ਦਾ ਜੀਜਾ ਰਾਮਾ ਨੰਦ ਬਾਹਰ ਤੋਂ ਉੱਥੇ ਆ ਗਿਆ। ਰਾਮਾ ਨੰਦ ਨੂੰ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਝਾੜੀਆਂ ਵਿੱਚ ਸੁੱਟ ਦਿੱਤੀ। ਸਰਬਜੀਤ ਸਿੰਘ ਬਾਹੀਆ ਡੀਐੱਸਪੀ (ਜਾਂਚ) ਅਤੇ ਸਰਬਜੀਤ ਰਾਏ ਡੀਐੱਸਪੀ ਆਦਮਪੁਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All