ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 3 ਅਪਰੈਲ
ਥਾਣਾ ਸੁਲਤਾਨਪੁਰ ਲੋਧੀ ਪੁਲੀਸ ਨੇ ਨਾਜਾਇਜ਼ ਖਣਣ ਦੇ ਸਬੰਧ ਵਿੱਚ ਦੋ ਟਰੈਕਟਰ ਟਰਾਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਕੱਦਮਾ ਜਸਬੀਰ ਸਿੰਘ ਜੂਨੀਅਰ ਇੰਜਨੀਅਰ ਮਾਈਨਿੰਗ ਇੰਸਪੈਕਟਰ ਸਬ ਡਿਵੀਜ਼ਨ 3 ਕਪੂਰਥਲਾ ਨੇ ਦਰਜ ਕਰਵਾਇਆ ਕਿ 2 ਅਪਰੈਲ ਨੂੰ ਏਐੱਸਆਈ ਭੁਪਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੇ ਉਸ ਨੂੰ ਟੈਲੀਫੋਨ ’ਤੇ ਦੱਸਿਆ ਕਿ ਉਨ੍ਹਾਂ ਪਿੰਡ ਪਰਮਜੀਤ ਪੁਰ ਮੋੜ ਉੱਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸੁਲਤਾਨਪੁਰ ਲੋਧੀ ਵੱਲੋਂ ਤਲਵੰਡੀ ਚੌਧਰੀਆਂ ਵੱਲ ਨੂੰ ਦੋ ਚਿੱਟੀ ਰੇਤਾਂ ਨਾਲ ਭਰੀਆਂ ਟਰੈਕਟਰ ਟਰਾਲੀਆਂ ਆ ਰਹੀਆਂ ਸਨ। ਜਿਨ੍ਹਾਂ ਕੋਲ ਕੋਈ ਕਾਗਜ਼ਾਤ ਨਹੀਂ ਸਨ। ਪੁਲੀਸ ਪਾਰਟੀ ਨੇ ਰੇਤ ਦੇ ਭਰੇ ਦੋਵੇਂ ਟਰੈਕਟਰ ਟਰਾਲੀਆਂ ਸਮੇਤ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਗੱਟੀ ਰਾਏਪੁਰ ਤੇ ਹਰਪ੍ਰੀਤ ਸਿੰਘ ਵਾਸੀ ਸਮੈਲਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।