ਬੰਗਾ: ਪਿੰਡ ਮਜਾਰੀ ਵਿੱਚ ਸਥਾਪਤ ਸਵ. ਗੁਲਜ਼ਾਰਾ ਰਾਮ ਯਾਦਗਾਰੀ ਟਰੱਸਟ ਦੇ ਬੈਨਰ ਹੇਠ ਪਲੇਠਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਖੇਤਰਾਂ ’ਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਨੌਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪਹਿਲਵਾਨ ਕੀਰਤੀ ਸਿੰਘ, ਚਿੱਤਰਕਾਰ ਜਸਵਿੰਦਰ ਸਿੰਘ ਅਤੇ ਵਾਤਾਵਰਨ ਪ੍ਰੇਮੀ ਅੰਮ੍ਰਿਤ ਪਵਾਰ ਸ਼ਾਮਲ ਸਨ। ਸਮਾਗਮ ’ਚ ਸਨਮਾਨ ਰਸਮ ਨਿਭਾਉਣ ਲਈ ਪਿੰਡ ਦੇ ਨੰਬਰਦਾਰ ਗੁਰਜੀਤ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਾਬਕਾ ਸਰਪੰਚ ਲਖਬੀਰ ਸਿੰਘ, ਮਾਸਟਰ ਮਹਿੰਦਰ ਪਾਲ, ਮਾਸਟਰ ਰੂਪ ਚੰਦ ਆਦਿ ਸ਼ਾਮਲ ਸਨ। -ਪੱਤਰ ਪ੍ਰੇਰਕ