ਬਲਾਚੌਰ: ਕਿਸਾਨ ਆਗੂ ਕਾਮਰੇਡ ਨਿਰਮਲ ਸਿੰਘ ਘੁੰਮਣ (68) ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੰਗਾ ਬੇਟ ਵਿਚ ਪਾਰਟੀ ਸਨਮਾਨਾਂ ਨਾਲ ਕੀਤਾ ਗਿਆ। ਅੰਤਿਮ ਸਸਕਾਰ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਸੀਪੀਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਕਾਮਰੇਡ ਬਲਵੀਰ ਸਿੰਘ ਜਾਡਲਾ, ਕਾਮਰੇਡ ਮਹਾਂ ਸਿੰਘ ਰੌੜੀ, ਪ੍ਰੇਮ ਰੱਕੜ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਗੁਰਨੇਕ ਸਿੰਘ ਭੱਜਲ, ਹਰਭਜਨ ਸਿੰਘ ਅਟਵਾਲ, ਦਿਲਬਾਗ ਸਿੰਘ ਕੰਗਣਾ ਬੇਟ, ਬਲਵੀਰ ਸਿੰਘ ਕੌਲਗੜ੍ਹ, ਕਰਨ ਸਿੰਘ ਰਾਣਾ, ਰਾਣਾ ਕੁਲਦੀਪ ਝਿੰਗੜ ਤੇ ਝਲਮਣ ਸਿੰਘ ਆਦਿ ਪਤਵੰਤੇ ਸ਼ਾਮਲ ਸਨ। ਕਾਮਰੇਡ ਸੇਖੋਂ ਨੇ ਵਿਛੜੀ ਆਤਮਾ ਦੇ ਮਾਣ ਵਜੋਂ ਪਾਰਟੀ ਦਾ ਲਾਲ ਝੰਡਾ ਮ੍ਰਿਤਕ ਦੇਹ ’ਤੇ ਪਾਇਆ। ਮ੍ਰਿਤਕ ਦੇਹ ਨੂੰ ਅਗਨੀ ਕਾਮਰੇਡ ਘੁੰਮਣ ਦੇ ਵੱਡੇ ਪੁੱਤਰ ਮਨਿੰਦਰ ਸਿੰਘ ਮਨੀ ਨੇ ਦਿਖਾਈ। ਨਿਰਮਲ ਸਿੰਘ ਘੁੰਮਣ ਦੀ ਸ਼ੋਕ ਸਭਾ ਉਨ੍ਹਾਂ ਦੇ ਜੱਦੀ ਪਿੰਡ ਬੰਗਾ ਬੇਟ ਵਿਚ ਦੋ ਮਾਰਚ ਨੂੰ ਹੇਵੇਗੀ। -ਨਿੱਜੀ ਪੱਤਰ ਪ੍ਰੇਰਕ