ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 23 ਅਗਸਤ
ਸਥਾਨਕ ਪੁਲੀਸ ਸਟੇਸ਼ਨ ਵਿੱਚ ਇੱਕ ਵਿਆਹੁਤਾ ਔਰਤ ਨੇ ਜਬਰ-ਜਨਾਹ ਕਰਨ ਦਾ ਪਰਚਾ ਦਰਜ ਕਰਵਾਇਆ ਹੈ। ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਪੀੜਤ ਵਾਸੀ ਡਰੋਲੀ ਖੁਰਦ ਨੇ ਦੱਸਿਆ ਕਿ ਹੈ 19 ਅਗਸਤ ਸ਼ਾਮ 6 ਵਜੇ ਉਹ ਪਿੰਡ ਡਰੋਲੀ ਖੁਰਦ ਡਾ. ਰਵੀ ਕੋਲੋਂ ਦਵਾਈ ਲੈਣ ਗਈ ਸੀ ਤਾਂ ਵਾਪਸੀ ਵੇਲੇ ਪਿੰਡ ਦੇ ਸ਼ਮਸ਼ਾਨ ਘਾਟ ਨੇੜੇ ਇਸ ਨੂੰ ਨਿਸ਼ਾਨ ਸਿੰਘ ਵਾਸੀ ਕਾਲਰਾ ਜਬਰਦਸਤੀ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਦੋਸਤ ਦੀਪਾ ਵਾਸੀ ਡਰੋਲੀ ਖੁਰਦ ਦੀ ਹਵੇਲੀ ਦੇ ਕਮਰੇ ਵਿੱਚ ਲੈ ਗਿਆ। ਉਸ ਦੀ ਸਹਿਮਤੀ ਤੋਂ ਬਿਨਾਂ ਨਿਸ਼ਾਨ ਸਿੰਘ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਰਾਤ 2 ਵਜੇ ਤੱਕ ਉੱਥੇ ਰੱਖਿਆ ਬਾਅਦ ਵਿੱਚ ਮੋਟਰਸਾਈਕਲ ’ਤੇ ਬਿਠਾ ਕੇ ਵਾਪਿਸ ਉਸ ਦੇ ਘਰ ਦੇ ਪਿਛਲੇ ਪਾਸੇ ਛੱਡ ਕੇ ਚਲਾ ਗਿਆ। ਇਸ ਬਾਰੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਆਦਮਪੁਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਆਦਮਪੁਰ ਪੁਲੀਸ ਨੇ ਕਾਰਵਾਈ ਕਰਦੇ ਹੋਏ ਨਿਸ਼ਾਨ ਸਿੰਘ ਦੇ ਦੋਸਤ ਦੀਪਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਨਿਸ਼ਾਨ ਸਿੰਘ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।