ਨਵਾਂਸ਼ਹਿਰ: ਪਿੰਡ ਸ਼ਹਾਬਪੁਰ ’ਚ ਕਿਰਤੀ ਕਿਸਾਨ ਯੂਨੀਅਨ (ਔਰਤ ਵਿੰਗ) ਦੀ ਚੋਣ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਵੜੈਚ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਕਰੀਬ 150 ਔਰਤਾਂ ਨੇ ਮੈਂਬਰਸ਼ਿਪ ਲਈ ਫਾਰਮ ਭਰੇ ਅਤੇ ਬਾਅਦ ਵਿਚ 9 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਗੁਰਬਖ਼ਸ਼ ਕੌਰ ਸੰਘਾ ਅਤੇ ਜ਼ਿਲ੍ਹਾ ਆਗੂ ਮਨਜੀਤ ਕੌਰ ਅਲਾਚੌਰ ਦੀ ਮੌਜੂਦਗੀ ਵਿਚ ਪਰਵਿੰਦਰ ਕੌਰ ਨੂੰ ਪ੍ਰਧਾਨ, ਬਲਵਿੰਦਰ ਕੌਰ ਸਕੱਤਰ, ਬਲਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਬਲਬੀਰ ਕੌਰ ਅਤੇ ਸੁਰਿੰਦਰ ਕੌਰ ਮੀਤ ਪ੍ਰਧਾਨ ਚੁਣੀਆਂ ਗਈਆਂ। ਇਸੇ ਤਰ੍ਹਾਂ ਪਿੰਡ ਭਾਨਮਜਾਰਾ ਵਿਚ ਕਮਲਜੀਤ ਕੌਰ ਨੂੰ ਪ੍ਰਧਾਨ, ਤੀਰਥ ਕੌਰ ਮੀਤ ਪ੍ਰਧਾਨ, ਜਸਵੀਰ ਕੌਰ ਖਜ਼ਾਨਚੀ ਅਤੇ ਪਰਮਜੀਤ ਕੌਰ ਪ੍ਰੈਸ ਸਕੱਤਰ ਚੁਣੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਨੇ ਫ਼ੈਸਲਾ ਕੀਤਾ ਕਿ 9 ਜੂਨ ਨੂੰ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਕੇ ਮਨਾਇਆ ਜਾਵੇਗਾ। -ਪੱਤਰ ਪ੍ਰੇਰਕ