ਪੱਤਰ ਪ੍ਰੇਰਕ
ਮਾਨਸਰ, 17 ਸਤੰਬਰ
ਇਥੇ ਨੇੜਲੇ ਪਿੰਡ ਮੌਜੋਵਾਲ ’ਚ ਦੋਆਬਾ ਕਿਸਾਨ ਕਮੇਟੀ ਦੀ ਅਹਿਮ ਮੀਟਿੰਗ ਸਰਕਲ ਮੁਕੇਰੀਆਂ ਦੇ ਪ੍ਰਧਾਨ ਅਵਤਾਰ ਸਿੰਘ ਬੋਬੀ ਤੇ ਜਰਨਲ ਸਕੱਤਰ ਦਲਜੀਤ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੌਜੋਵਾਲ ਇਕਾਈ ਦਾ ਗਠਨ ਕੀਤਾ ਗਿਆ ਤੇ ਮੌਜੋਵਾਲ ਇਕਾਈ ਦਾ ਪ੍ਰਧਾਨ ਸੰਜੀਵ ਕੁਮਾਰ, ਜਰਨਲ ਸਕੱਤਰ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਰਵੀ ਕੁਮਾਰ, ਪ੍ਰੈਸ ਸਕੱਤਰ ਚਮਕੌਰ ਸਿੰਘ ਅਤੇ ਮੈਂਬਰ ਸਰਪੰਚ ਪਰਮਿੰਦਰ ਸਿੰਘ, ਸੋਹਨ ਸਿੰਘ, ਕਸਮੀਰ ਸਿੰਘ, ਸਰੂਪ ਸਿੰਘ, ਅਸ਼ੋਕ ਕੁਮਾਰ ਨੂੰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਵਤਾਰ ਸਿੰਘ ਬੋਬੀ ਨੇ ਕਿਹਾ ਕਿ ਉਹ ਹਰ ਦੁੱਖ-ਸੁੱਖ ਦੇ ਵਿੱਚ ਕਿਸਾਨਾਂ ਦੇ ਨਾਲ ਖੜ੍ਹੇ ਹਨ, ਜੇਕਰ ਕਿਸਾਨ ਇਕੱਠੇ ਹਨ ਤਾਂ ਮਜ਼ਬੂਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵੀਰ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਆਉਂਦੀ ਹੈ ਤਾਂ ਜਥੇਬੰਦੀ ਪਹਿਲ ਦੇ ਅਧਾਰ ’ਤੇ ਮਸਲਾ ਹੱਲ ਕਰਵਾਏਗੀ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਮਿਥ ਕੇ ਸਰਕਾਰੀ ਖ਼ਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ।