ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਸਤੰਬਰ
ਪੁਲੀਸ ਨੇ ਇਕ ਔਰਤ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਰ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਨਸ਼ੀਲਾ ਪਦਾਰਥ ਬਾਰਮਦ ਕੀਤਾ ਹੈ।ਸੀ.ਆਈ.ਏ ਇੰਚਾਰਜ ਇੰਸਪੈਕਟਰ ਬਲਵਿੰਦਰ ਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅੱਡਾ ਧੂਤ ਕਲਾਂ ਤੋਂ ਇੱਕ ਕਾਰ (ਪੀ.ਬੀ-35-ਐਨ-6499) ਨੂੰ ਰੋਕ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 53 ਕਿਲੋਗ੍ਰਾਮ ਚੂਰਾ ਪੋਸਤ ਬਾਰਮਦ ਹੋਇਆ। ਇਨ੍ਹਾਂ ਦੀ ਪਛਾਣ ਰਿੰਕੂ ਉਰਫ਼ ਕਰਨ ਦੇਵ ਪੁੱਤਰ ਮਸਤ ਰਾਮ ਵਾਸੀ ਕੋਟਲਾ ਗੌਂਸਪੁਰ ਅਤੇ ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਭਦਾਸ ਜ਼ਿਲ੍ਹਾ ਕਪੂਰਥਲਾ, ਹਾਲ ਵਾਸੀ ਪਿੰਡ ਧੂਤ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ।