ਪੱਤਰ ਪ੍ਰੇਰਕ
ਸ਼ਾਹਕੋਟ, 14 ਸਤੰਬਰ
ਐੱਸਡੀਐੱਮ ਲਾਲ ਵਿਸ਼ਵਾਸ਼ ਬੈਂਸ ਨੇ ਪ੍ਰੈੱਸ ਕਲੱਬ ਸ਼ਾਹਕੋਟ ਦੇ ਮੈਂਬਰਾਂ ਨੂੰ ਕਰੋਨਾ ਯੋਧਿਆ ਵਾਲੇ ਪ੍ਰਸੰਸਾਂ ਪੱਤਰ ਦੇਣ ਲਈ ਏਪੀਐੱਸ ਨਰਸਿੰਗ ਕਾਲਜ ਮਲਸੀਆਂ ਵਿੱਚ ਕਰਵਾਏ ਸਮਾਗਮ ’ਚ ਸ਼ਿਰਕਤ ਕੀਤੀ। ਇਸ ਮੌਕੇ ਕਮਲ ਸ਼ਰਮਾ ਨੇ ਸਮੂਹ ਪੱਤਰਕਾਰਾਂ ਨਾਲ ਜਾਣ-ਪਛਾਣ ਕਰਵਾਈ। ਤਹਿਸੀਲਦਾਰ ਪ੍ਰਦੀਪ ਕੁਮਾਰ ਨੇ ਪ੍ਰੈੱਸ ਕਲੱਬ ਨੂੰ ਆਪਣੇ ਪਰਿਵਾਰ ਦਾ ਹਿੱਸਾ ਦੱਸਦੇ ਭਵਿੱਖ ਵਿਚ ਵੀ ਪੱਤਰਕਾਰਾਂ ਤੋਂ ਸ਼ੁਚਾਰੂ ਸਹਿਯੋਗ ਦੀ ਮੰਗ ਕੀਤੀ। ਸੁਰਿੰਦਰ ਸਿੰਘ ਪਦਮ, ਪਿਤ੍ਰਪਾਲ ਸਿੰਘ ਅਤੇ ਅਰੁਣ ਚੋਪੜਾ, ਦਲਜੀਤ ਸਿੰਘ ਸਚਦੇਵਾ, ਰਾਜਨ ਤ੍ਰੇਹਨ, ਅਰਸ਼ਦੀਪ ਸਿੰਘ, ਹਰਦੀਪ ਸਿੰਘ, ਅਮਨਦੀਪ ਸਹੋਤਾ, ਬੰਟੀ ਬਠਲਾ, ਕੁਲਜੀਤ ਸਿੰਘ ਖਿੰਡਾ ਨੂੰ ਪ੍ਰਸੰਸਾਂ ਪੱਤਰ ਦਿੱਤੇ ਗਏ।