ਦਸੂਹਾ ਦਾ ਅਨਹਦ ਬਣਿਆ ਲੈਫਟੀਨੈਂਟ

ਦਸੂਹਾ ਦਾ ਅਨਹਦ ਬਣਿਆ ਲੈਫਟੀਨੈਂਟ

ਭਗਵਾਨ ਦਾਸ ਸੰਦਲ

ਦਸੂਹਾ, 23 ਨਵੰਬਰ

ਇੱਥੋਂ ਦੇ ਸਮਾਜਸੇਵੀ ਪਰਿਵਾਰ ਦੇ ਪੁੱਤਰ ਨੌਜਵਾਨ ਅਨਹਦ ਸਿੰਘ ਬਾਜਵਾ ਨੇ ਸੀਡੀਐੱਸ ਦੀ ਪ੍ਰੀਖਿਆ ਪਾਸ ਕਰਕੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਲ ਕੀਤਾ ਹੈ। ਅਨਹਦ ਦੀ ਇਹ ਉਪਲੱਬਧੀ ਇਲਾਕੇ ਦੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ। ਉਸ ਨੇ ਸਕੂਲੀ ਪੜ੍ਹਾਈ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਤੋਂ ਮੁਕੰਮਲ ਕਰਨ ਮਗਰੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਲਾਅ ਦੀ ਡਿਗਰੀ ਪਾਸ ਕਰਕੇ ਕੀਤੀ। ਆਫੀਸਰਜ਼ ਟਰੇਨਿੰਗ ਅਕੈਡਮੀ ਚੇਨੱਈ ਤੋਂ ਟਰੇਨਿੰਗ ਕਰਕੇ 21 ਨਵੰਬਰ ਨੂੰ ਭਾਰਤੀ ਫੌਜ ਦੀ ਥਲ ਸੈਨਾ ਵਿੱਚ ਬਤੌਰ ਲੈਫਟੀਨੈਂਟ ਦੇ ਅਹੁਦੇ ਦੀ ਹਲਫ ਲਈ। ਉਸ ਦੀ ਮਾਤਾ ਹਰਪ੍ਰੀਤ ਕੌਰ ਬਾਜਵਾ ਤੇ ਪਿਤਾ ਆਰਐੱਸ ਬਾਜਵਾ ਜੋ ਅੰਮ੍ਰਿਤਸਰ ਵਿੱਚ ਬਤੌਰ ਸਿਵਲ ਜੱਜ ਸੇਵਾਵਾਂ ਨਿਭਾਅ ਰਹੇ ਹਨ ਨੇ ਉਸ ਦੀ ਵਰਦੀ ਉੱਤੇ ਲੈਫਟੀਨੈਂਟ ਪਦ ਦੇ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ। ਅਨਹਦ ਸਿੰਘ ਦੇ ਦਾਦਾ ਜੇਐੱਸ ਬਾਜਵਾ ਬੀਐਸਐਫ ਦੇ ਸੇਵਾਮੁਕਤ ਡੀਆਈਜੀ ਹਨ। ਉਸ ਦੀ ਮਾਤਾ ਹਰਪ੍ਰੀਤ ਕੋਰ ਸਮਾਜ ਸੇਵਾ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All