ਪੱਤਰ ਪ੍ਰੇਰਕ
ਮੁਕੇਰੀਆਂ, 12 ਮਈ
ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਦੀਆਂ ਵਿਦਿਆਰਥਣਾਂ ਨੇ ਮੋਹਰੀ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀਐੱਸਸੀ (ਮੈਡੀਕਲ) ਸਮੈਸਟਰ ਪੰਜਵਾਂ ਦੇ ਨਤੀਜਿਆਂ ਵਿੱਚੋਂ ਵਿਦਿਆਰਥਣ ਤਾਨੀਆ ਨੇ 99.1 ਫ਼ੀਸਦ ਅੰਕ ਲੈ ਕੇ ਯੂਨੀਵਰਸਿਟੀ ’ਚੋਂ ਪੰਜਵਾਂ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਮੋਨਾ ਅਤੇ ਸਾਧਵੀ (ਨਾਨ ਮੈਡੀਕਲ) ਨੇ 98.8 ਫ਼ੀਸਦ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ। ਵਰਸ਼ਾ ਮਿਨਹਾਸ (ਨਾਨ ਮੈਡੀਕਲ ) ਨੇ 98.4 ਫ਼ੀਸਦ ਅੰਕ ਪ੍ਰਾਪਤ ਕਰਕੇ ਅੱਠਵਾਂ ਅਤੇ ਕਮਲਜੀਤ ਕੌਰ ਨੇ 98.3 ਫ਼ੀਸਦ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ,ਮੈਨੇਜਰ ਸੁਰਜੀਤ ਸਿੰਘ ਭੱਟੀਆਂ ਜੱਟਾਂ, ਕੁਲਦੀਪ ਸਿੰਘ ਬਰਿਆਣਾ , ਸਤਪਾਲ ਸਿੰਘ, ਹਰਪਾਲ ਸਿੰਘ , ਹਰਿੰਦਰਜੀਤ ਸਿੰਘ, ਹਰਮਨਜੀਤ ਸਿੰਘ , ਦਵਿੰਦਰਪਾਲ ਸਿੰਘ, ਗੁਰਦੀਪ ਸਿੰਘ ਐਡਵੋਕੇਟ , ਅਜੀਤ ਸਿੰਘ ਸਚਦੇਵਾ ਨੇ ਸਾਇੰਸ ਵਿਭਾਗ ਦੇ ਮੁਖੀ ਡਾ. ਨਰਪਿੰਦਰ ਕੌਰ, ਪ੍ਰੋਫੈਸਰ ਨੀਨਾ ਰਿਸ਼ੀ , ਪ੍ਰੋਫ਼ੈਸਰ ਨਿਧੀ , ਡਾ.ਏਕਤਾ , ਸਹਾਇਕ ਪ੍ਰੋਫੈਸਰ ਸ਼ਬਨਮ, ਸਹਾਇਕ ਪ੍ਰੋਫੈਸਰ ਕੁਲਵਿੰਦਰਜੀਤ ਕੌਰ , ਸਹਾਇਕ ਪ੍ਰੋ. ਕੁਲਦੀਪ ਕੌਰ ਨੇ ਵਿਦਿਆਰਥਣਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਹੈ।