ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਨਵੰਬਰ
ਵੱਧ ਰਹੇ ਪ੍ਰਦੂਸ਼ਣ ਕਾਰਨ ਐਨਜੀਟੀ ਵੱਲੋਂ ਦੀਵਾਲੀ ਨੂੰ ਲੈ ਕੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਮਿੱਥ ਦਿੱਤੀ ਸੀ ਪਰ ਲੋਕਾਂ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਦੇਰ ਰਾਤ ਤੱਕ ਪਟਾਕੇ ਚਲਾਏ। ਐਨਜੀਟੀ ਨੇ ਪੰਜਾਬ ਵਿੱਚ ਦੋ ਘੰਟਿਆਂ ਲਈ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਸੀ। ਪਰ ਲੋਕਾਂ ਨੇ 8 ਵਜੇ ਨੂੰ ਉਡੀਕਣ ਤੋਂ ਪਹਿਲਾਂ ਹੀ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ ਸਨ ਜੋ ਦੇਰ ਰਾਤ ਤੱਕ ਚੱਲਦੇ ਰਹੇ। ਪੁਲੀਸ ਨੇ ਕਈ ਇਲਾਕਿਆਂ ਵਿੱਚ ਅਣਪਛਾਤਿਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ।