ਟਾਂਡਾ ਵਿੱਚ ਰੋਜ਼ ਗਾਰਡਨ ਦਾ ਨਿਰਮਾਣ ਸ਼ੁਰੂ : The Tribune India

ਟਾਂਡਾ ਵਿੱਚ ਰੋਜ਼ ਗਾਰਡਨ ਦਾ ਨਿਰਮਾਣ ਸ਼ੁਰੂ

ਟਾਂਡਾ ਵਿੱਚ ਰੋਜ਼ ਗਾਰਡਨ ਦਾ ਨਿਰਮਾਣ ਸ਼ੁਰੂ

ਰੋਜ਼ ਗਾਰਡਨ ਦੀ ਸ਼ੁਰੂਆਤ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਬਾਬਾ ਤੇਜਾ ਸਿੰਘ ਤੇ ਹੋਰ।

ਪੱਤਰ ਪ੍ਰੇਰਕ

ਟਾਂਡਾ, 6 ਅਗਸਤ

ਇਥੋਂ ਦੀ ਆਰਮੀ ਗਰਾਊਂਡ ਵਿੱਚ ਅੱਜ ਬਾਬਾ ਤੇਜਾ ਸਿੰਘ ਵੱਲੋਂ ਆਰਮੀ ਡਿਵੈਲਮੈਂਟ ਕਮੇਟੀ ਦੀ ਦੇਖ-ਰੇਖ ਹੇਠ ਬਣਾਏ ਜਾ ਰਹੇ ਮਹੰਤ ਲਾਲ ਸਿੰਘ ਯਾਦਗਾਰੀ ਰੋਜ਼ ਗਾਰਡਨ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਆਰਮੀ ਡਿਵੈਲਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਪ੍ਰੀਤਮ ਸਿੰਘ, ਡਾ. ਬਲਰਾਮ ਸੈਣੀ, ਤਜਿੰਦਰ ਸਿੰਘ ਢਿੱਲੋਂ, ਵਿਕਾਸ ਬਹਿਲ ਨੇ ਕਮੇਟੀ ਵੱਲੋਂ ਗਰਾਊਂਡ ਵਿਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ ਪ੍ਰਾਜੈਕਟ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਚੱਲ ਰਹੇ ਹਨ। ਇਸ ਮੌਕੇ ਵਿਧਾਇਕ ਰਾਜਾ ਨੇ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡੀਐੱਸਪੀ ਕੁਲਵੰਤ ਸਿੰਘ, ਥਾਣਾ ਮੁਖੀ ਓਂਕਾਰ ਸਿੰਘ ਬਰਾੜ, ਜਗਜੀਵਨ ਜੱਗੀ, ਸੁਖਵਿੰਦਰ ਸਿੰਘ ਅਰੋੜਾ, ਕੇਸ਼ਵ ਸੈਣੀ, ਹਰਮੀਤ ਸਿੰਘ ਔਲਖ, ਡਾ. ਲਵਪ੍ਰੀਤ ਸਿੰਘ ਪਾਬਲਾ, ਸੁਰਿੰਦਰਜੀਤ ਸਿੰਘ ਬਿੱਲੂ, ਡਾ. ਜੇ.ਕੇ ਨਾਗਰਥ, ਕਰਨੈਲ ਸਿੰਘ ਮਾਲਵਾ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All