ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 4 ਅਪਰੈਲ
ਆਕਾਸ਼ ਵੈੱਲਫੇਅਰ ਕਲੱਬ ਬਲਾਚੌਰ ਵਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਆਕਾਸ਼ ਚੌਧਰੀ ਪੁੱਤਰ ਰਾਜੇਸ਼ ਕੁਮਾਰ ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਸਵੈ ਇੱਛਕ ਖੂਨਦਾਨ ਕੈਂਪ ਕ੍ਰਿਸ਼ਨ ਮੰਦਰ ਥੋਪੀਆ ਵਿਖੇ ਲਗਾਇਆ ਗਿਆ। ਇਸ ਸਵੈ ਇੱਛਕ ਖੂਨਦਾਨ ਕੈਂਪ ਵਿੱਚ 61 ਖੂਨਦਾਨੀਆਂ ਵਲੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਦੇ ਹੋਏ ਆਪਣਾ ਖੂਨ ਦਾਨ ਕੀਤਾ। ਇਸ ਸਵੈ ਇੱਛਤ ਖੂਨਦਾਨ ਕੈਂਪ ਦਾ ਉਦਘਾਟਨ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਅਤੇ ਐਜੂਕੇਸ਼ਨ ਟਰੱਸਟ ਢਾਹਾਂ ਕਲੇਰਾਂ, ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਮਾਸਟਰ ਤੀਰਥ ਰਾਮ, ਸੋਨੂੰ ਭਾਟੀਆ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਰਾਮ ਸਰੂਪ ਸਾਬਕਾ ਸਰਪੰਚ ਆਦਿ ਪਤਵੰਤਿਆਂ ਨੇ ਸਾਂਝੇ ਤੌਰ ’ਤੇ ਕੀਤਾ।
ਅੰਬੇਦਕਰ ਜੈਅੰਤੀ ਨੂੰ ਸਮਰਪਿਤ ਖੂਨਦਾਨ ਕੈਂਪ
ਸ਼ਾਹਕੋਟ: ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ ਪਜਾਬ ਵੱਲੋਂ ਸੰਵਿਧਾਨ ਦੇ ਰਚੇਤਾ ਡਾ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਨੂੰ ਸਮਰਪਿਤ ਆਪਣਾ ਦੂਜਾ ਖੂਨਦਾਨ ਕੈਂਪ ਪਿੰਡ ਢੰਡੋਵਾਲ ਵਿੱਚ ਲਗਾਇਆ ਗਿਆ। ਕੈਂਪ ਵਿੱਚ ਦਲ ਦੇ 40 ਵਰਕਰਾਂ ਵੱਲੋਂ 40 ਯੂਨਿਟ ਖੂਨ ਦਾਨ ਕੀਤਾ ਗਿਆ। ਦਲ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਕੰਤਾ ਢੰਡੋਵਾਲ ਨੇ ਕਿਹਾ ਕਿ ਉਨ੍ਹਾਂ ਦਾ ਦਲ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖੇਗਾ। -ਪੱਤਰ ਪ੍ਰੇਰਕ