ਗੜ੍ਹਸ਼ੰਕਰ: ਤਹਿਸੀਲ ਦੇ ਪਿੰਡ ਸ਼ਾਹਪੁਰ-ਸਦਰਪੁਰ ਅਤੇ ਖਾਨਪੁਰ ਦੇ ਵਸਨੀਕਾਂ ਦੀ ਕਾਫ਼ੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਰਜ਼ਮਾਨ ਬੀਬੀ ਨਿਮਿਸ਼ਾ ਮਹਿਤਾ ਨੇ ਜਲ ਸਪਲਾਈ ਘਰ ਲਈ ਨਵੀਂ ਮੋਟਰ ਖਰੀਦਣ ਵਾਸਤੇ ਸਬੰਧਤ ਪੰਚਾਇਤ ਨੂੰ ਸਵਾ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਦੱਸਣਯੋਗ ਹੈ ਕਿ ਉਕਤ ਪਿੰਡਾਂ ਦੇ ਵਸਨੀਕ ਕਈ ਵਾਰ ਮੋਟਰ ਸੜਨ ਕਾਰਨ ਪਾਣੀ ਦੀ ਅਕਸਰ ਬਣੀ ਰਹਿੰਦੀ ਕਿੱਲਤ ਕਾਰਨ ਪ੍ਰੇਸ਼ਾਨ ਸਨ। ਇਸ ਮੌਕੇ ਸਰਪੰਚ ਭੁਪਿੰਦਰ ਕੌਰ ਸ਼ਾਹਪੁਰ ਤੇ ਰਾਮ ਲਾਲ ਸਰਪੰਚ ਸਦਰਪੁਰ ਦੀ ਅਗਵਾਈ ਹੇਠ ਦੋਹਾਂ ਪਿੰਡਾਂ ਦੇ ਵਸਨੀਕਾਂ ਨੇ ਬੀਬੀ ਨਿਮਿਸ਼ਾ ਮਹਿਤਾ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ