ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 14 ਜਨਵਰੀ
ਮਾਘੀ ਦਾ ਤਿਉਹਾਰ ਅੱਜ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ। ਪਿੰਡ ਉਦੇਸੀਆਂ ਵਿਖੇ ਸਥਿਤ ਦਰਬਾਰ ਸਾਂਈ ਜੁਮਲੇ ਸ਼ਾਹ ਜੀ ਵਿਖੇ ਗਦੀ ਨਸ਼ੀਨ ਸੱਯਦ ਫ਼ਕੀਰ ਬੀਬੀ ਸ਼ਰੀਫਾ ਜੀ ਦੀ ਅਗਵਾਈ ਹੇਠ ਮਾਘੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਦੇਰ ਸ਼ਾਮ ਬੀਬੀ ਸ਼ਰੀਫਾ ਜੀ ਅਤੇ ਸੰਗਤ ਵੱਲੋਂ ਮਾਘੀ ਦਾ ਧੂਣਾ ਲਗਾਇਆ ਗਿਆ। ਬੈਂਡ ਮਾਸਟਰ ਰਾਮ ਕਿਸ਼ਨ ਅਤੇ ਉਹਨਾਂ ਦੀ ਟੀਮ ਨੇ ਸਲਾਮੀ ਦਿੱਤੀ। ਇਸ ਮੌਕੇ ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਮਹੰਤ ਕਿਰਨਾ , ਕਾਕਾ ਬਾਬਾ ਕਪੂਰ ਪਿੰਡ ਵਾਲੇ, ਮੰਨੂ ਬਾਬਾ, ਗੁਰਨਾਮ ਸਿੰਘ, ਜਸਬੀਰ ਸਿੰਘ, ਬੀਬੀ ਅਮਰਜੀਤ ਕੌਰ, ਭੁਪਿੰਦਰ ਸਿੰਘ, ਪਿੰਦਰਾ ਥਿਆੜਾ, ਬਿਕਰਮ, ਵਿਪਨ, ਨਿਸ਼ਚੇ ਮਹਿਤਾ, ਅਵਤਾਰ ਸਿੰਘ, ਕੁਲਦੀਪ, ਵਨਸ਼ਿਤ ਤੇ ਹੋਰ ਸੰਗਤਾਂ ਹਾਜ਼ਰ ਸਨ।
ਸੁਲਤਾਨਪੁਰ ਲੋਧੀ (ਨਿੱਜੀ ਪੱਤਰ ਪ੍ਰੇਰਕ): ਪਿੰਡ ਠੱਟਾ ਨਵਾਂ ਵਿੱਚ ਮਾਘੀ ਦਾ ਤਿਓਹਾਰ ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਤੇ ਗੁਰਦੁਆਰਾ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।
ਚੇਤਨਪੁਰਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਤੇੜਾ ਕਲਾਂ ਵਿੱਚ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਪਿੰਡ ਦੀਆਂ ਗਲੀਆਂ ਬਾਜ਼ਾਰਾਂ ਤੋਂ ਇਲਾਵਾ ਪਿੰਡ ਧੁੱਪਸੜੀ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮੌਕੇ ਬੀਰ ਸਿੰਘ ਭੱਠੇ ਵਾਲੇ, ਪ੍ਰਧਾਨ ਜਗੀਰ ਸਿੰਘ, ਸਾਬਕਾ ਸੰਮਤੀ ਮੈਂਬਰ ਅਜੈਬ ਸਿੰਘ ਤੇੜਾ, ਸਰਪੰਚ ਸ੍ਰੀਮਤੀ ਸਰਬਜੀਤ ਕੌਰ, ਗੁਲਜ਼ਾਰ ਸਿੰਘ, ਪੰਚ ਕਰਤਾਰ ਸਿੰਘ, ਮੇਜਰ ਸਿੰਘ ਮਿਸਤਰੀ, ਪ੍ਰਧਾਨ ਦਲਵਿੰਦਰ ਸਿੰਘ ਤੇੜਾ, ਪ੍ਰੇਮ ਸਿੰਘ, ਜਸਵੰਤ ਸਿੰਘ, ਗੁਰਲਾਲ ਸਿੰਘ ਲਾਲੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਲ ਸਨ।
ਮਾਘੀ ਮੌਕੇ ਲੋੜਵੰਦਾਂ ਨੂੰ ਕੰਬਲ ਵੰਡੇ
ਭੋਗਪੁਰ (ਪੱਤਰ ਪ੍ਰੇਰਕ): ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਲੰਧਰ-2 ਅਤੇ ਦੋਆਬਾ ਪੱਤਰਕਾਰ ਮੰਚ ਭੋਗਪੁਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਲੋਹੜੀ ਦੇ ਤਿਉਹਾਰ ਅਤੇ ਮਾਘੀ ਨੂੰ ਸਮਰਪਿਤ ਸਮਾਰੋਹ ਕਰਕੇ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਪੱਤਰਕਾਰ ਸੁਖਵਿੰਦਰ ਜਡੀਰ ਦੀ ਅਗਵਾਈ ਵਿੱਚ ਕੰਬਲ ਵੰਡੇ। ਇਸ ਮੌਕੇ ਪੱਤਰਕਾਰ ਬਲਵਿੰਦਰ ਸਿੰਘ, ਬਾਬਾ ਸੁਰਜੀਤ ਸਿੰਘ, ਪੀਸੀ ਰਾਊਤ ਅਤੇ ਅਮਰਜੀਤ ਸਿੰਘ ਜੰਗੀਰ ਨੇ ਕਿਹਾ ਕਿ ਗ਼ਰੀਬ ਲੋਕਾਂ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਅਮੀਰ ਲੋਕਾਂ ਨੂੰ ਯੋਗਦਾਨ ਪਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਗਾਇਕ ਨਿਸ਼ਾਨ ਬਹਿਰਾਮੀਆ ਨੇ ਲੋਹੜੀ ਦਾ ਗੀਤ ਗਾ ਕੇ ਹਾਜ਼ਰੀ ਲਵਾਈ।