ਮੁਕੇਰੀਆਂ (ਪੱਤਰ ਪ੍ਰੇਰਕ): ਘੋਗਰਾ ਫੀਡਰ ਉੱਤੇ ਬੰਦ ਪਈ ਲਾਈਨ ਚਲਾਉਣ ਲਈ ਬੀਤੀ ਰਾਤ ਕੰਮ ਕਰ ਰਹੇ ਲਾਈਨਮੈਨ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਦਸੂਹਾ ਪੁਲੀਸ ਨੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਹਾਲੇ ਫ਼ਰਾਰ ਹਨ ਤੇ ਜ਼ਖ਼ਮੀ ਲਾਈਨਮੈਨ ਸਿਵਲ ਹਸਪਤਾਲ ਦਸੂਹਾ ਵਿਚ ਜ਼ੇਰੇ ਇਲਾਜ ਹੈ। ਲਾਈਨਮੈਨ ਜਗਜੀਤ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਘੋਗਰਾ ਫੀਡਰ ’ਤੇ ਬੰਦ ਪਈ ਸਪਲਾਈ ਬਹਾਲ ਲਈ ਕੰਮ ਕਰ ਰਹੇ ਸਨ। ਇਸੇ ਦੌਰਾਨ ਲਾਈਨ ਬੰਦ ਦਾ ਵਿਰੋਧ ਕਰਨ ਲਈ ਜਰਨੈਲ ਸਿੰਘ ਦੋ ਸਾਥੀਆਂ ਸਣੇ ਪੁੱਜਾ ਤੇ ਝਗੜਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜਗਜੀਤ ਕੁਮਾਰ ਦੇ ਸਿਰ ਵਿੱਚ ਸੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ।