ਫਗਵਾੜਾ (ਜਸਬੀਰ ਚਾਨਾ): ਭਾਰਤੀ ਜਨਤਾ ਪਾਰਟੀ ਦਾ ਵਫ਼ਦ ਅੱਜ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ’ਚ ਨਾਇਬ ਤਹਿਸੀਲਦਾਰ ਨੂੰ ਮਿਲਿਆ ਤੇ ਰਾਸ਼ਟਰਪਤੀ ਦੇ ਨਾਂ ’ਤੇ ਮੰਗ ਪੱਤਰ ਸੌਂਪ ਕੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਇਲਾਵਾ ਪੁਲੀਸ ਦੇ ਜਿੰਮੇਵਾਰ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਜੀਵ ਪਾਹਵਾ, ਭਾਜਪਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਕੋਈ ਮਜਬੂਰੀ ਸੀ ਜੋ ਡਿਪਟੀ ਮੁੱਖ ਮੰਤਰੀ ਜੋ ਕਿ ਪ੍ਰਦੇਸ਼ ਦੇ ਗ੍ਰਹਿ ਮੰਤਰੀ ਹਨ ਤੇ ਖ਼ੁਦ ਡੀ.ਜੀ.ਪੀ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਕਿਉਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਭਾਜਪਾ ਸਮਰੱਥਕਾ ਦੀਆਂ ਬੱਸਾਂ ਵੀ ਰੋਕੀਆ ਗਈਆਂ ਹਨ। ਇਸ ਮੌਕੇ ਬਲਵਿੰਦਰ ਠਾਕੁਰ, ਪਰਮਿੰਦਰ ਸਿੰਘ ਪੰਮੀ, ਪਰਮਜੀਤ ਸਿੰਘ ਖੁਰਾਨਾ, ਰਾਜ ਕੁਮਾਰ ਗੁਪਤਾ, ਬੀਰਾ ਰਾਮ ਵਲਜੋਤ, ਇੰਦਰਜੀਤ ਸੋਨਕਰ, ਪ੍ਰਮੋਦ ਮਿਸ਼ਰਾ, ਭਾਰਤੀ ਸ਼ਰਮਾ, ਡਾਬਰੀ, ਰੀਨਾ ਖੋਸਲਾ, ਕਮਲਜੀਤ ਕੌਰ, ਮਨਿੰਦਰ ਕੌਰ, ਚੰਦੇਸ਼ ਕੌਲ, ਲੱਕੀ ਸਰਵਟਾ, ਬੱਲੂ ਵਾਲੀਆ, ਚਰਨਜੀਤ ਸਿੰਘ ਵਾਲੀਆ ਸਮੇਤ ਕਈ ਪ੍ਰਮੁੱਖ ਸ਼ਾਮਿਲ ਸਨ।