ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 22 ਸਤੰਬਰ
ਕਰਤਾਰਪੁਰ ਦਾਣਾ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੇ ਝੋਨੇ ਵਿੱਚ ਨਮੀ ਵੱਧ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠਾਂ ਰੱਖ ਕੇ ਝੋਨਾ ਸੁਕਾਉਣ ਲਈ ਹੱਡ ਭੰਨਵੀਂ ਮਿਹਨਤ ਕਰ ਰਹੇ ਹਨ। ਅੱਜ ਥੋੜ੍ਹਾ ਮੀਂਹ ਪੈਣ ਕਾਰਨ ਕਿਸਾਨ ਮੰਡੀ ਵਿੱਚ ਲਿਆਂਦੇ ਝੋਨੇ ਨੂੰ ਚੁੱਕ ਕੇ ਸ਼ੈੱਡ ਹੇਠਾਂ ਰੱਖਣ ਮਜਬੂਰ ਹੋ ਰਹੇ ਹਨ। ਕਿਸਾਨਾਂ ਵੱਲੋਂ ਲਿਆਂਦੇ ਝੋਨੇ ਦੀ ਖ਼ਰੀਦ ਲਈ ਕੋਈ ਸਰਕਾਰੀ ਖ਼ਰੀਦ ਏਜੰਸੀ ਦਾ ਨੁਮਾਇੰਦਾ ਇੱਥੇ ਨਾ ਹੋਣ ਕਾਰਨ ਕਿਸਾਨ ਆੜ੍ਹਤੀਆਂ ਵੱਲੋਂ ਝੋਨਾ ਖਰੀਦਣ ਦੀ ਆਸ ਲਾਈ ਬੈਠੇ ਹਨ।ਝੋਨੇ ਦੀ ਆਮਦ ਸਬੰਧੀ ਮੰਡੀ ਸੁਪਰਵਾਈਜ਼ਰ ਲਵ ਕੁਮਾਰ ਰਾਣਾ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖ਼ਰੀਦ ਇੱਕ ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ’ਤੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਦੇ ਲਾਗਲੇ ਪਿੰਡ ਚੀਮਾ ਫਤਿਹ ਜਲਾਲ ਅਤੇ ਹੋਰ ਕਈ ਪਿੰਡਾਂ ਤੋਂ ਕਿਸਾਨ ਆਪਣਾ ਝੋਨਾ ਵੇਚਣ ਲਈ ਮੰਡੀ ਵਿੱਚ ਲਿਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੇ ਗਏ ਪੀਆਰ-26 ਕਿਸਮ ਦੇ ਝੋਨੇ ਵਿੱਚ ਨਵੀਂ ਸਰਕਾਰੀ ਮਾਪਦੰਡਾਂ ਤੋਂ ਵੱਧ ਹੈ।