ਦਸੂਹਾ: ਇੱਥੇ ਦੋਆਬੇ ਦੇ ਸਭ ਤੋਂ ਵੱਡੇ ਪ੍ਰਾਚੀਨ ਪਾਂਡਵ ਸਰੋਵਰ ’ਚ ਫਰਸ਼ ਪਾਉਣ ਦਾ ਕੰਮ ਉੱਘੇ ਕਾਰੋਬਾਰੀ ਮੁਕੇਸ਼ ਰੰਜਨ ਤੇ ਬਿੱਟਾ ਧੀਰ ਦੀ ਅਗਵਾਈ ਹੇਠ ਸਫਲਤਾਪੂਰਵਕ ਮੁਕੰਮਲ ਹੋ ਚੁੱਕਿਆ ਹੈ। ਮਹਾਂਭਾਰਤ ਕਾਲ ਦੌਰਾਨ ਹੋਂਦ ਵਿੱਚ ਆਏ ਇਸ ਸਰੋਵਰ ਪ੍ਰਤੀ ਸ਼ਰਧਾ ਰੱਖਣ ਵਾਲੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂਆਂ ਵੱਲੋਂ ਸਰੋਵਰ ਨੂੰ ਪੱਕਾ ਕਰਨ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਸਮਾਜ ਸੇਵੀ ਮੁਕੇਸ਼ ਰੰਜਨ ਤੇ ਬਿੱਟਾ ਧੀਰ ਵੱਲੋਂ ਦਸੰਬਰ 2021 ’ਚ ਸਰੋਵਰ ’ਚ ਸੀਮਿੰਟ ਦੀ ਮੋਟੀ ਤਹਿ ਵਾਲਾ ਫਰਸ਼ ਪਾਉਣ ਦਾ ਬੀੜਾ ਚੁੱਕਿਆ ਜੋ ਸ਼ਹਿਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅੱਠ ਮਹੀਨਿਆਂ ’ਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਗਿਆ ਹੈ। -ਪੱਤਰ ਪ੍ਰੇਰਕ