ਮੁੱਖ ਮੰਤਰੀ ਚੰਨੀ ਨੂੰ ਸਮਾਗਮ ’ਚ ਸ਼ਾਮਲ ਹੋਣਦਾ ਸੱਦਾ ਪੱਤਰ ਦਿੱਤਾ
ਨਿੱਜੀ ਪੱਤਰ ਪ੍ਰੇਰਕ
ਬਟਾਲਾ,17 ਅਕਤੂਬਰ
ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਦੇ ਅਹੁਦੇਦਾਰਾਂ ਅਤੇ ਹਲਕਾ ਵਿਧਾਇਕ ਬਲਵਿੰੰਦਰ ਸਿੰਘ ਲਾਡੀ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 751ਵੇਂ ਪ੍ਰਕਾਸ਼ ਦਿਹਾੜੇ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ, ਇਹ ਸਮਾਗਮ 14 ਨਵੰਬਰ ਤੋਂ ਸ਼ੁਰੂ ਹੋਣਾ ਹੈ। ਸ੍ਰੀ ਲਾਡੀ ਸਮੇਤ ਹੋਰਾਂ ਨੇ ਇੱਥੇ ਦੱਸਿਆ ਕਿ ਇਸ ਮੌਕੇ ’ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਬਾਬਾ ਜੀ ਦਾ ਜਨਮ ਦਿਹਾੜਾ ਰਾਜ ਪੱਧਰੀ ਮਨਾਇਆ ਜਾਵੇ, ਕਿਉਂਕਿ ਭਗਤ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਨੂੰ ਮਹਾਰਾਸ਼ਟਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਣਾ ਸੀ,ਪਰ ਪਿਛਲੇ ਸਾਲ ਕਰੋਨਾ ਮਹਾਂਮਾਰੀ ਕਾਰਨ ਇਹ ਸਮਾਗਮ ਨਹੀਂ ਹੋਇਆ।
ਮੁੱਖ ਮੰਤਰੀ ਚੰਨੀ ਨੂੰ ਸੱਦਾ ਪੱਤਰ ਦਿੰਦੇ ਹੋਏ ਵਿਧਾਇਕ ਲਾਡੀ ਤੇ ਕਮੇਟੀ ਅਹੁਦੇਦਾਰ।-ਫੋਟੋ :ਸੱਖੋਵਾਲੀਆ