ਪੱਤਰ ਪ੍ਰੇਰਕ
ਭੋਗਪੁਰ, 4 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਮਲਜੀਤ ਸਿੰਘ ਘੁੰਮਣ (ਟੋਨੀ) ਦੀ ਲੰਘੀ ਰਾਤ ਖੇਤਾਂ ਵਿੱਚ ਜੈਨਰੇਟਰ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਹ ਬਹੁਤ ਸਮਾਂ ਵਿਦੇਸ਼ ਵਿੱਚ ਰਹੇ। ਇਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਜਮਾਲਪੁਰ ਦੇ ਸਰਪੰਚ ਬਣੇ ਅਤੇ ਅਕਾਲੀ ਦੇ ਸੀਨੀਅਰ ਆਗੂਆਂ ਦੀ ਕਤਾਰ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹੇ। ਉਹ ਬਾਬਾ ਬੁੱਢਣ ਸ਼ਾਹ ਦੇ ਧਾਰਮਿਕ ਅਸਥਾਨ ਦੀ ਸੇਵਾ ਵੀ ਮੋਹਰੀ ਹੋ ਕੇ ਕਰਦੇ ਸਨ। ਟੋਨੀ ਦਾ ਸਸਕਾਰ ਉਨ੍ਹਾਂ ਦੀ ਵਿਦੇਸ਼ ਰਹਿ ਰਹੀ ਬੇਟੀ ਦੇ ਆਉਣ ’ਤੇ ਹੋਵੇਗਾ।