ਹੁਸ਼ਿਆਰਪੁਰ: ਫ਼ੋਕਲ ਪੁਆਇੰਟ ਵਿਖੇ ਚੱਲ ਰਹੇ ਈਐੱਸਆਈ ਹਸਪਤਾਲ ਵਿਚ ਵਰਧਮਾਨ ਯਾਰਨ ਐਂਡ ਥਰੈਡਜ਼ ਲਿਮਟਿਡ ਹੁਸ਼ਿਆਰਪੁਰ ਵੱਲੋਂ 12 ਏਅਰ ਕੰਡੀਸ਼ਨਰ ਅਤੇ ਇਕ ਜੈਨਰੇਟਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਐਕਸ-ਰੇਅ ਰੂਮ ਦਾ ਨਵੀਨੀਕਰਨ ਵੀ ਕਰਵਾਇਆ ਗਿਆ। ਅੱਜ ਐਕਸ-ਰੇਅ ਰੂਮ ਦਾ ਉਦਘਾਟਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਨਰੂਲਾ ਅਤੇ ਵਿੱਤ ਵਿਭਾਗ ਦੇ ਡਾਇਰੈਕਟਰ ਤਰੁਣ ਚਾਵਲਾ ਨੇ ਕੀਤਾ। ਸੰਜੀਵ ਨਰੂਲਾ ਨੇ ਦੱਸਿਆ ਕਿ ਐਕਸ-ਰੇਅ ਰੂਮ ਵਿਚ ਲੋੜੀਂਦੀਆਂ ਹੋਰ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। -ਪੱਤਰ ਪ੍ਰੇਰਕ