ਪੱਤਰ ਪ੍ਰੇਰਕ
ਫਗਵਾੜਾ, 25 ਜੁਲਾਈ
ਇੱਥੋਂ ਦੇ ਜੀ.ਟੀ. ਰੋਡ ’ਤੇ ਮੇਹਟਾਂ ਲਾਗੇ ਅੱਜ ਖੜ੍ਹੇ ਟਰੱਕ ’ਚ ਪਿੱਛੋਂ ਮਿਨੀ ਟਰੱਕ ਵੱਜਣ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਟਰੱਕ ਜਦੋਂ ਮੇਹਟਾਂ ਲਾਗੇ ਪੁੱਜਿਆ ਤਾਂ ਟਰੱਕ ’ਚ ਅਚਾਨਕ ਖਰਾਬੀ ਆ ਗਈ ਤੇ ਟਰੱਕ ਡਰਾਈਵਰ ਨੇ ਜਦੋਂ ਸਾਈਡ ’ਤੇ ਲਗਾਇਆ ਤਾਂ ਪਿੱਛੋਂ ਆ ਰਿਹਾ ਮਿਨੀ ਟਰੱਕ ਇਸ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਟਰੱਕ ’ਚ ਸਵਾਰ ਡਰਾਈਵਰ ਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਡਾਕਟਰਾ ਵਲੋਂ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।