ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਉਣ ’ਤੇ ਕੇਸ ਦਰਜ ਤਰਨ ਤਾਰਨ: ਬਲਾਕ ਪੰਚਾਇਤ ਅਤੇ ਵਿਕਾਸ ਅਧਿਕਾਰੀ (ਬੀਡੀਪੀਓ) ਨੌਸ਼ਹਿਰਾ ਪੰਨੂੰਆਂ ਤੇਜਿੰਦਰ ਕੁਮਾਰ ਛੀਨਾ ਨੇ ਸਰਹਾਲੀ ਪੁਲੀਸ ਨੂੰ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਮਨਿੰਦਰ ਸਿੰਘ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਵਿੱਚ ਰੁਕਾਵਟ ਪਾਉਣ ਖਿਲਾਫ਼ ਇੱਕ ਸ਼ਿਕਾਇਤ ਦਰਜ ਕਰਵਾਈ ਹੈ| ਅਧਿਕਾਰੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮ ਖਿਲਾਫ਼ ਧਾਰਾ 432, 427, 278 ਅਤੇ ਸਰਕਾਰੀ ਸੰਪਤੀ-ਨੁਕਸਾਨ ਰੋਕੂ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ| ਅਧਿਕਾਰੀ ਨੇ ਦੋਸ਼ ਲਗਾਇਆ ਕਿ ਮਨਿੰਦਰ ਸਿੰਘ ਨੇ ਪਿੰਡ ਦੇ ਘਰਾਂ ਨੂੰ ਜਾਂਦੇ ਨਿਰਮਾਣ ਅਧੀਨ ਸਾਂਝੇ ਰਸਤੇ ਨੂੰ ਢਾਹ ਦਿੱਤਾ ਅਤੇ ਪਿੰਡ ਦੇ ਸਰਪੰਚ ਨਾਲ ਲੜਾਈ ਝਗੜਾ ਕੀਤਾ| ਮਨਿੰਦਰ ਸਿੰਘ ਵੱਲੋਂ ਅਜਿਹਾ ਕਰਨ ਨਾਲ ਗਲੀ ਦੇ ਬਾਕੀ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਬੰਦ ਹੋ ਗਿਆ ਹੈ| ਮਨਿੰਦਰ ਸਿੰਘ ਹਾਕਮ ਧਿਰ ਦੇ ਵਿਰੋਧੀ ਖੇਮੇ ਨਾਲ ਸਬੰਧ ਰੱਖਦਾ ਹੈ|-ਪੱਤਰ ਪ੍ਰੇਰਕ