ਪੱਤਰ ਪ੍ਰੇਰਕ
ਫਗਵਾੜਾ, 28 ਅਕਤੂਬਰ
ਇੱਕ ਨੌਜਵਾਨ ਦੀ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧਾਰਾ 307, 323, 324, 506, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਪੇਸ਼ ਪਰਮਾਰ ਪੁੱਤਰ ਨਰਿੰਦਰ ਪਰਮਾਰ ਵਾਸੀ ਪਿੰਡ ਪਾਂਸ਼ਟਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 26 ਅਕਤੂਬਰ ਨੂੰ ਉਹ ਬੈਠਾ ਸੀ ਤਾਂ ਹਮਲਾਵਰ ਆਏ ਤੇ ਉਸ ਦੇ ਗੰਭੀਰ ਸੱਟਾਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।ਇਸ ਸਬੰਧ ’ਚ ਪੁਲੀਸ ਨੇ ਵਿਸ਼ਾਲ ਬੱਸੀ ਪੁੱਤਰ ਵਿਜੈ ਕੁਮਾਰ, ਪਰਿੰਜਣ ਪੁੱਤਰ ਸੁਰਿੰਦਰ ਕੁਮਾਰ, ਸੰਨੀ ਪੁੱਤਰ ਮਲਕੀਤ ਸਿੰਘ ਸਾਰੇ ਵਾਸੀ ਪਿੰਡ ਪਾਂਸ਼ਟਾ ਖਿਲਾਫ ਕੇਸ ਦਰਜ ਕੀਤਾ ਹੈ।