ਜੇ.ਬੀ. ਸੇਖੋਂ
ਗੜ੍ਹਸ਼ੰਕਰ, 28 ਦਸੰਬਰ
ਸਥਾਨਕ ਬੰਗਾ ਰੋਡ ’ਤੇ ਪੈਂਦੇ ਪਿੰਡ ਚੌਹੜਾ ਦੇ ਦਸਮੇਸ਼ ਫਿਲਿੰਗ ਸਟੇਸ਼ਨ ਨਾਂ ਦੇ ਪੈਟਰੋਲ ਪੰਪ ’ਤੇ ਅੱਜ ਤੜਕੇ ਕੁਝ ਅਣਪਛਾਤੇ ਲੁਟੇਰਿਆਂ ਨੇ 55 ਹਜ਼ਾਰ ਰੁਪਏ ਲੁੱਟ ਲਏ। ਪੰਪ ਦੇ ਕਰਿੰਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਤੜਕੇ 2.30 ਕੁ ਵਜੇ ਇਕ ਐਕਟਿਵਾ ਸਵਾਰ ਵਿਅਕਤੀ ਪੰਪ ’ਤੇ ਆਇਆ ਤੇ ਸੁੱਤੇ ਪਏ ਕਰਿੰਦਿਆਂ ਨੂੰ ਪੈਟਰੋਲ ਪਾਉਣ ਦੀ ਬੇਨਤੀ ਕਰਨ ਲੱਗਾ। ਜਿਉਂ ਹੀ ਇਕ ਕਰਿੰਦੇ ਨੇ ਆਪਣੇ ਕਮਰੇ ਦਾ ਕੁੰਡਾ ਖੋਲ੍ਹਿਆ ਤਾਂ ਤਿੰਨ ਹੋਰ ਵਿਅਕਤੀ ਜਬਰਦਸਤੀ ਕਮਰੇ ਅੰਦਰ ਦਾਖ਼ਲ ਹੋ ਗਏੇ। ਉਕਤ ਵਿਅਕਤੀਆਂ ਨੇ ਕਰਿੰਦਿਆਂ ਨਾਲ ਕੁੱਟਮਾਰ ਕੀਤੀ ਤੇ ਗੱਲੇ ਵਿੱਚ ਪਏ ਕਰੀਬ 55 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।