ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿੱਚ ਭਾਰਤੀ ਮੋਹਰੀ

ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿੱਚ ਭਾਰਤੀ ਮੋਹਰੀ

ਮੈਲਬਰਨ, 29 ਜੁਲਾਈ

ਸਾਲ 2019-2020 ਦੌਰਾਨ 38000 ਭਾਰਤੀਆਂ ਨੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ। ਇਹ ਗਿਣਤੀ ਪਿਛਲੇ ਸਾਲ ਭਾਰਤੀਆਂ ਨੂੰ ਦਿੱਤੀ ਗਈ ਆਸਟਰੇਲੀਆਈ ਨਾਗਰਿਕਤਾ ਨਾਲੋਂ 60 ਪ੍ਰਤੀਸ਼ਤ ਵੱਧ ਹੈ ਅਤੇ ਕਿਸੇ ਵੀ ਹੋਰ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਵੱਧ ਹੈ। ਸਾਲ 2019-2020 ਵਿਚ ਆਸਟਰੇਲੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਦੋ ਲੱਖ ਤੋਂ ਵੱਧ ਲੋਕਾਂ ਵਿਚੋਂ 38,209 ਭਾਰਤੀ ਹਨ। ਇਸ ਤੋਂ ਇਲਾਵਾ 25,011 ਬਰਤਾਨਵੀ, 14,764 ਚੀਨੀ ਅਤੇ 8,821 ਪਾਕਿਸਤਾਨੀਆਂ ਨੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All